ਕੋਰੋਨਾ ਦੀ ਚੇਨ ਤੋੜਨ ਲਈ ਜ਼ਿਲਾ ਮੈਜਿਸਟ੍ਰੇਟ ਫਰੀਦਕੋਟ ਨੇ ਜ਼ਿਲੇ ਨੂੰ ਇਕਾਂਤਜ਼ੋਨ ਘੋਸ਼ਿਤ ਕੀਤਾ

03/29/2020 10:06:22 AM

ਫਰੀਦਕੋਟ (ਵੀਰਪਾਲ/ਗੁਰਮੀਤਪਾਲ) - 23 ਮਾਰਚ ਤੋਂ ਚੱਲ ਰਹੇ ਕਰਫਿਊ ਦੇ ਕਾਰਨ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਅਤੇ ਇਸ ਦੀ ਚੇਨ ਨੂੰ ਪੂਰੀ ਤਰ੍ਹਾਂ ਤੋੜਨ ਲਈ ਜ਼ਿਲਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਨੇ ਜ਼ਿਲੇ ਦੇ 43 ਵੱਖ-ਵੱਖ ਇਲਾਕਿਆਂ/ਮੁਹੱਲਿਆ ਨੂੰ ਇਕਾਂਤ ਜ਼ੋਨ ਘੋਸ਼ਿਤ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਇਹ ਇਲਾਕੇ ਵੱਖ-ਵੱਖ ਨਗਰ ਕੌਂਸਲਾਂ, ਸਿਹਤ ਵਿਭਾਗ ਦੀ ਰਾਏ ਅਤੇ ਸਿਫ਼ਾਰਸ਼ ਕਰਨ ਉਪਰੰਤ ਜ਼ਿਲੇ ’ਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਕੁਆਰੰਨਟਾਈਨ ਜ਼ੋਨ ਘੋਸ਼ਿਤ ਕੀਤੇ ਗਏ ਹਨ। ਇਨ੍ਹਾਂ ਸਲੱਮ ਏਰੀਆ ਦੀ ਪਛਾਣ ਕੀਤੀ ਗਈ ਹੈ ਅਤੇ ਇਹ ਖ਼ਤਰਾ ਪਾਇਆ ਜਾ ਰਿਹਾ ਹੈ ਕਿ ਇਨ੍ਹਾਂ ਇਲਾਕਿਆਂ ਵਿਚੋਂ ਲੋਕਾਂ ਦੇ ਘਰ ਭੀੜ ਅਤੇ ਤੰਗ ਥਾਂ ਵਾਲੇ ਹੋਣ ਕਾਰਨ ਕੋਰੋਨਾ ਵਾਈਰਸ ਦਾ ਪ੍ਰਭਾਵ ਪੈ ਸਕਦਾ ਹੈ । ਉਨ੍ਹਾਂ ਕਿਹਾ ਕਿ ਇਤਿਹਾਤ ਵਜੋਂ ਕੋਰੋਨਾ ਨੂੰ ਅੱਗੇ ਵਧਣ ਤੋਂ ਰੋਕਣ, ਇਸਦੀ ਚੇਨ ਨੂੰ ਤੋੜਨ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਫਰੀਦਕੋਟ ਦੇ 14, ਕੋਟਕਪੂਰਾ ਦੇ 17 ਅਤੇ ਜੈਤੋ ਦੇ 12 ਇਲਾਕਿਆਂ ਨੂੰ ਇਕਾਂਤ ਜ਼ੋਨ ਘੋਸ਼ਿਤ ਕੀਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਫਰੀਦਕੋਟ ਵਿਚ ਬਾਜੀਗਰ ਬਸਤੀ, ਸ਼ਹੀਦ ਬਲਵਿੰਦਰ ਸਿੰਘ ਨਗਰ, ਸੰਜੇ ਨਗਰ ਬਸਤੀ, ਬਲਬੀਰ ਬਸਤੀ, ਜੀਵਨ ਨਗਰ, ਜੋਗੀਆ ਮੁਹੱਲਾ, ਡੋਗਰ ਬਸਤੀ, ਦਸ਼ਮੇਸ਼ ਨਗਰ, ਡਾ.ਅੰਬੇਦਕਰ ਨਗਰ, ਸਟੇਸ਼ਨ ਰੋਡ ਬੈਕ ਸਾਈਡ ਜ਼ਿਲਾ ਕੋਰਟ, ਮੁਹੱਲਾ ਰੇਗਰਾਨ, ਭਾਨ ਸਿੰਘ ਕਲੋਨੀ, ਮਾਈ ਗੋਦੜੀ ਸਾਹਿਬ, ਗੁਰੂ ਹਰਗੋਬਿੰਦ ਨਗਰ ਬੈਕ ਸਾਈਡ ਚਾਂਦ ਪੈਲੇਸ, ਓਲਡ ਸੁਸਾਇਟੀ ਨਗਰ। ਸਬ ਡਵੀਜ਼ਨ ਕੋਟਕਪੂਰਾ ਵਿਖੇ ਕੋਠੇ ਵੜਿੰਗ,  ਕੋਠੇ ਸਾਨੀਆਂ,  ਸਾਦਾਰਾਮ ਬਸਤੀ ਬੈਕ ਸਾਈਡ ਸਾਦਾਰਾਮ ਬਾਂਸਲ ਸਕੂਲ, ਗੁਰੂ ਤੇਗ ਬਹਾਦਰ ਨਗਰ, ਗੁਰੂ ਨਾਨਕ ਨਗਰੀ ਮੋਗਾ ਰੋਡ, ਅਮਨ ਨਗਰ, ਦੇਵੀ ਵਾਲਾ ਰੋਡ ਸੱਜੇ ਪਾਸੇ ਨੇੜੇ ਬਾਬਾ ਨੰਦ ਸਿੰਘ ਡੇਰਾ, ਜੀਵਨ ਨਗਰ, ਬਾਬਾ ਦੀਪ ਸਿੰਘ ਨਗਰ ਸਿੱਖਾਵਾਲਾ ਰੋਡ, ਦਸਮੇਸ਼ ਨਗਰ, ਬੰਗਾਲੀ ਬਸਤੀ ਆਦਿ ਇਲਾਕਿਆਂ ਨੂੰ ਇਕਾਂਤ ਜ਼ੋਨ ਘੋਸ਼ਿਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਸਬ ਡਵੀਜ਼ਨ ਜੈਤੋ ਵਿਚ ਪੀਰਖਾਨਾ ਬਸਤੀ, ਹਰਦਿਆਲਾ ਨਗਰ, ਅੰਬੇਦਕਰ ਨਗਰ, ਸੁਖਚੈਨਪੁਰੀਆ ਬਸਤੀ, ਹਰਗੋਬਿੰਦ ਨਗਰ, ਟਿੱਬੀ ਸਾਹਿਬ ਜੈਤੋ ਰੋਡ, ਨਿਆਮੀਵਾਲਾ ਰੋਡ, ਮਜ੍ਹਬੀ ਮੁਹੱਲਾ, ਰੇਗਰ ਬਸਤੀ ਆਦਿ ਦੇ ਨਾਮ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਇਨ੍ਹਾਂ ਇਲਾਕਿਆਂ ਨੂੰ ਜ਼ਰੂਰੀ ਵਸਤਾਂ ਰਾਸ਼ਨ ਖਾਣਾ ਅਤੇ ਦਵਾਈਆਂ ਸਮੇਤ ਹਰ ਤਰ੍ਹਾਂ ਦੇ ਸਾਮਾਨ ਦੀ ਸਪਲਾਈ ਘਰ ਘਰ ਜਾ ਕੇ ਕੀਤੀ ਜਾਵੇਗੀ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਘਰਾਂ ’ਚ ਹੀ ਰਹਿਣ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ।  


rajwinder kaur

Content Editor

Related News