ਨਸ਼ਾ ਵੇਚਣ ਤੋਂ ਰੋਕਣ ''ਤੇ ਛਿੜਿਆ ਵਿਵਾਦ, ਵਿਧਾਇਕ ਦੇ ਕਰੀਬੀ ਸਰਪੰਚ ਦੀ ਉਂਗਲ ਕੱਟ ਕੇ ਤੋੜੀ ਬਾਂਹ ਤੋੜੀ

Saturday, Jul 06, 2024 - 02:18 PM (IST)

ਨਸ਼ਾ ਵੇਚਣ ਤੋਂ ਰੋਕਣ ''ਤੇ ਛਿੜਿਆ ਵਿਵਾਦ, ਵਿਧਾਇਕ ਦੇ ਕਰੀਬੀ ਸਰਪੰਚ ਦੀ ਉਂਗਲ ਕੱਟ ਕੇ ਤੋੜੀ ਬਾਂਹ ਤੋੜੀ

ਫਾਜ਼ਿਲਕਾ- ਪਿੰਡ ਹਸਤਾ ਕਲਾਂ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸਰਪੰਚ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਤੋਂ ਰੋਕਣ 'ਤੇ ਉਸ ਉੱਪਰ ਹਮਲਾ ਕੀਤਾ ਗਿਆ ਅਤੇ ਇਕ ਉਂਗਲੀ ਅਤੇ ਬਾਂਹ ਤੋੜ ਦਿੱਤੀ ਗਈ  ਹੈ। ਹਾਲਾਂਕਿ ਦੂਜੀ ਧਿਰ ਵਲੋਂ ਵੀ ਸਰਪੰਚ 'ਤੇ ਦੋਸ਼ ਲਗਾਇਆ ਹੈ। ਦੋਵੇਂ ਧਿਰਾਂ ਦੇ ਲੋਕ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। 

ਇਹ ਵੀ ਪੜ੍ਹੋ-  ਇੱਟਾਂ ਮਾਰ-ਮਾਰ ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਦੇ ਕਤਲ ਮਾਮਲੇ ’ਚ ਨਵਾਂ ਮੋੜ

ਜਾਣਕਾਰੀ ਦਿੰਦਿਆਂ ਸਰਪੰਚ ਗੁਲਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਸਰਪੰਚ ਦਾ ਕਹਿਣਾ ਹੈ ਕਿ ਉਸ ਦੀ ਉਂਗਲੀ ਕੱਟੀ ਗਈ ਸੀ ਅਤੇ ਬਾਂਹ ਵੀ ਟੁੱਟ ਗਈ ਹੈ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਸ ਤੋਂ ਇਸ ਮਾਮਲੇ 'ਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਮੁਤਾਬਕ ਸਰਪੰਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਨਾ ਦਾ ਨਜ਼ਦੀਕੀ ਹੈ, ਜਿਸ ਦੇ ਜ਼ਰੀਏ ਇਸ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੂਸਰੀ ਧਿਰ ਦੇ ਮੱਖਣ ਸਿੰਘ ਦਾ ਕਹਿਣਾ ਹੈ ਕਿ ਉਹ ਡਿਪੂ ਤੋਂ ਕਣਕ ਲੈ ਕੇ ਆ ਰਿਹਾ ਸੀ ਅਤੇ ਰਸਤੇ ਵਿੱਚ ਸਰਪੰਚ ਆਪਣੇ ਸਾਥੀਆਂ ਸਮੇਤ ਕਾਰ 'ਚ ਜਾ ਰਿਹਾ ਸੀ, ਜਿਸ ਨੇ ਉਸ ਨੂੰ ਰਸਤਾ ਨਹੀਂ ਦਿੱਤਾ ਅਤੇ ਕਾਰ ਨਾਲ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਸ ਦਾ ਕਹਿਣਾ ਹੈ ਕਿ ਨਸ਼ੇ ਨਾਲ ਸਬੰਧਤ ਕੋਈ ਮਾਮਲਾ ਨਹੀਂ ਹੈ। ਦੂਜੇ ਪਾਸੇ ਮਾਮਲਾ ਪੁਲਸ ਕੋਲ ਪੁੱਜਾ ਤਾਂ ਪੁਲਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲਏ ਅਹਿਮ ਫੈਸਲੇ, ਪੜ੍ਹੋ ਪੂਰੀ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News