ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਵਾਲਾ ਕਾਬੂ

Saturday, Feb 22, 2020 - 11:55 PM (IST)

ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਵਾਲਾ ਕਾਬੂ

ਚੰਡੀਗਡ਼੍ਹ,(ਸੁਸ਼ੀਲ)- ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਪੁਲਸ ਨੇ ਸੈਕਟਰ-39 ਪੈਟਰੋਲ ਪੰਪ ਕੋਲ ਦਬੋਚ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 20 ਟੀਕੇ ਬਰਾਮਦ ਹੋਏ। ਫਡ਼ੇ ਗਏ ਮੁਲਜ਼ਮ ਦੀ ਪਹਿਚਾਣ ਸੈਕਟਰ-56 ਨਿਵਾਸੀ ਸਾਗਰ ਦੇ ਰੂਪ ’ਚ ਹੋਈ। ਸੈਕਟਰ-39 ਥਾਣਾ ਪੁਲਸ ਨੇ ਸਾਗਰ ਖਿਲਾਫ ਮਾਮਲਾ ਦਰਜ ਕਰ ਕੇ ਉਸਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ ’ਚ ਭੇਜ ਦਿੱਤਾ। ਸੈਕਟਰ-39 ਥਾਣਾ ਇੰਚਾਰਜ ਅਮਨਜੋਤ ਸਿੰਘ ਦੀ ਅਗਵਾਈ ’ਚ ਪੁਲਸ ਟੀਮ ਪੈਟਰੋਲਿੰਗ ਕਰ ਰਹੀ ਸੀ। ਪੁਲਸ ਟੀਮ ਜਦੋਂ ਸੈਕਟਰ-39 ਪੈਟਰੋਲ ਪੰਪ ਕੋਲ ਪਹੁੰਚੀ ਤਾਂ ਸਾਹਮਣੇ ਆ ਰਿਹਾ ਨੌਜਵਾਨ ਪੁਲਸ ਨੂੰ ਵੇਖ ਕੇ ਵਾਪਸ ਜਾਣ ਲੱਗਾ। ਪੁਲਸ ਨੂੰ ਨੌਜਵਾਨ ’ਤੇ ਸ਼ੱਕ ਹੋਇਆ ਅਤੇ ਉਸ ਨੂੰ ਥੋਡ਼੍ਹੀ ਦੂਰ ਜਾ ਕੇ ਦਬੋਚ ਲਿਆ। ਪੁਲਸ ਨੇ ਸੈਕਟਰ-56 ਨਿਵਾਸੀ ਸਾਗਰ ਦਾ ਬੈਗ ਚੈੱਕ ਕੀਤਾ ਤਾਂ ਅੰਦਰੋਂ 20 ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ। ਮੁਲਜ਼ਮ ਇਹ ਟੀਕੇ ਕਾਲੋਨੀਆਂ ’ਚ 300 ਤੋਂ 500 ਰੁਪਏ ’ਚ ਵੇਚਦਾ ਸੀ।


author

Bharat Thapa

Content Editor

Related News