ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ
Thursday, Oct 25, 2018 - 02:32 AM (IST)

ਧੂਰੀ, (ਜੈਨ)- ਪੁਲਸ ਨੇ ਵੱਖ-ਵੱਖ ਥਾਵਾਂ ਤੋਂ 2 ਅੌਰਤਾਂ ਸਣੇ 3 ਵਿਅਕਤੀਆਂ ਨੂੰ ਸਮੈਕ ਅਤੇ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਧੂਰੀ ਦੇ ਮੁਖੀ ਮੇਜਰ ਸਿੰਘ ਨੇ ਗਸ਼ਤ ਦੌਰਾਨ ਸਥਾਨਕ ਸ਼ੇਰਪੁਰ ਚੌਕ ਨੇੜਿਓਂ ਮੋਨਾ ਕੌਰ ਪਤਨੀ ਸੱਤੂ ਸਿੰਘ ਵਾਸੀ ਬਾਜ਼ੀਗਰ ਬਸਤੀ, ਧੂਰੀ ਨੂੰ 8 ਗ੍ਰਾਮ ਸਮੈਕ ਸਣੇ ਕਾਬੂ ਕੀਤਾ। ਇਸੇ ਤਰ੍ਹਾਂ ਹੌਲਦਾਰ ਸ਼ਾਮ ਸਿੰਘ ਨੇ ਮੁਖਬਰ ਤੋਂ ਮਿਲੀ ਸੂਚਨਾ ਦੇ ਅਾਧਾਰ ’ਤੇ ਮਾਇਆ ਦੇਵੀ ਪਤਨੀ ਦਲਵਾਰਾ ਸਿੰਘ ਵਾਸੀ ਬਾਜ਼ੀਗਰ ਬਸਤੀ ਧੂਰੀ ਦੇ ਘਰ ’ਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ। ਇਸੇ ਤਰ੍ਹਾਂ ਸੀ. ਆਈ. ਏ. ਦੀ ਬਹਾਦਰ ਸਿੰਘ ਵਾਲਾ ਸ਼ਾਖਾ ਦੇ ਸਹਾਇਕ ਥਾਣੇਦਾਰ ਗਿਆਨ ਸਿੰਘ ਨੇ ਵੀ ਗਸ਼ਤ ਦੌਰਾਨ ਸਥਾਨਕ ਮਾਨਵਾਲਾਂ ਰੋਡ ਦੇ ਨਜ਼ਦੀਕ ਤੋਂ ਇਕਾਬਲ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਧੂਰੀ ਤੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਠੇਕਾ ਦੇਸੀ ਦੀਆਂ ਬਰਾਮਦ ਕੀਤੀਆਂ ਹਨ। ਉਕਤ ਦੋਸ਼ੀਅਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।