ਲੁੱਟ-ਖੋਹ ਦਾ ਸਾਮਾਨ ਵੰਡਦੇ 4 ਲੁਟੇਰੇ ਕਾਬੂ
Tuesday, Jan 14, 2020 - 09:42 PM (IST)

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਲੁੱਟ-ਖੋਹ ਦਾ ਸਾਮਾਨ ਵੰਡਦਿਆਂ ਪੁਲਸ ਨੇ ਚਾਰ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਐੱਸ. ਐੱਚ. ਓ. ਰਣਜੀਤ ਸਿੰਘ ਨੇ ਦੱਸਿਆ ਕਿ ਬਿੱਲੂ ਖਾਨ ਨੇ ਆਪਣੇ ਸਾਥੀਆਂ ਨਿਰਮਲ ਸਿੰਘ, ਅਜੈ ਸਿੰਘ, ਬਲਕਾਰ ਸਿੰਘ, ਜਤਿੰਦਰ ਵਿੱਕੀ ਨਾਲ ਇਕ ਗਿਰੋਹ ਬਣਾਇਆ ਹੋਇਆ ਸੀ ਜੋ ਬਰਨਾਲਾ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਬੀਤੇ ਦਿਨੀਂ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਅਗਰਸੈਨ ਕਾਲੋਨੀ ਨੇਡ਼ੇ ਇਕ ਪਲਾਟ ’ਚ ਲੁੱਟ-ਖੋਹ ਦਾ ਸਾਮਾਨ ਵੰਡਦਿਆਂ ਚਾਰ ਲੁਟੇਰਿਆਂ ਬਿੱਲੂ ਖਾਨ, ਨਿਰਮਲ ਸਿੰਘ, ਅਦੈ ਸਿੰਘ, ਬਲਕਾਰ ਸਿੰਘ ਵਾਸੀਆਨ ਬਰਨਾਲਾ ਨੂੰ ਅੱਠ ਮੋਬਾਇਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਨੇ ਇਹ ਘਟਨਾਵਾਂ ਚਿੰਟੂ ਪਾਰਕ, ਹੰਡਿਆਇਆ ਰੋਡ, ਲੱਖੀ ਕਾਲੋਨੀ, ਅਨਾਜ ਮੰਡੀ, 22 ਏਕਡ਼ ਵਿਚ ਅੰਜਾਮ ਦਿੱਤੀਆਂ। ਇਹ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਜਾਮ ਦਿੰਦੇ ਸਨ। ਇਨ੍ਹਾਂ ਦਾ ਇਕ ਸਾਥੀ ਜਤਿੰਦਰ ਵਿੱਕੀ ਵਾਸੀ ਬਰਨਾਲਾ ਫਰਾਰ ਹੈ। ਗ੍ਰਿਫਤਾਰ ਲੁਟੇਰਿਆਂ ਦੀ ਉਮਰ 21-22 ਸਾਲ ਦੇ ਕਰੀਬ ਹੈ। ਇਸ ਮੌਕੇ ਥਾਣੇਦਾਰ ਧਰਮਪਾਲ ਵੀ ਹਾਜ਼ਰ ਸਨ।