ਕਾਂਗਰਸ ਲੰਬੀ ਰੈਲੀ: ਲੁਧਿਆਣਾ ਤੋਂ ਰਵਨੀਤ ਬਿੱਟੂ ਗੱਡੀਆਂ ਦੇ ਕਾਫਲੇ ਲਈ ਰਵਾਨਾ (ਵੀਡੀਓ)

Sunday, Oct 07, 2018 - 12:35 PM (IST)

ਲੁਧਿਆਣਾ (ਬਿਊਰੋ)—ਕਾਂਗਰਸ ਦੀ ਲੰਬੀ ਰੈਲੀ 'ਚ ਸ਼ਾਮਲ ਹੋਣ ਲਈ ਲੁਧਿਆਣਾ ਤੋਂ ਰਵਨੀਤ ਬਿੱਟੂ ਦੀਆਂ ਗੱਡੀਆਂ ਦੇ ਕਾਫਲੇ ਰਵਾਨਾ ਹੋ ਗਏ ਹਨ।  ਉਨ੍ਹਾਂ ਨੇ ਕਿਹਾ ਕਿ 125 ਬੱਸਾਂ ਲੁਧਿਆਣਾ ਜ਼ਿਲੇ 'ਚੋਂ ਜਾ ਰਹੀਆਂ ਹਨ ਤਿੰਨ ਦਿਹਾਤੀ ਹਲਕੇ ਜਗਰਾਓ, ਗਿੱਲ 'ਤੇ ਦਾਖਾਂ ਅਤੇ ਦੂਜੇ ਪਾਸੇ ਤਿੰਨ ਖੰਨਾ ਸਮਰਾਲਾ, ਸਾਨ੍ਹੇਵਾਲ ਸ਼ਹਿਰ ਦੇ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਬੱਸਾਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਰੈਲੀ ਰਿਕਾਰਡ ਤੋੜ ਰੈਲੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੇ, ਜਿਹੜੇ ਪਟਿਆਲੇ ਬੈਠੇ ਹਨ ਅਤੇ ਦੂਜੇ ਪਾਸੇ ਉਹ ਹਨ ਜਿਹੜੇ ਪਰਿਵਾਰ ਨੂੰ ਸਜ਼ਾ ਦਿਵਾਉਣ ਲਈ ਲੰਬੀ ਰੈਲੀ ਕਰ ਰਹੇ ਹਨ। ਬਾਦਲ ਸਾਹਿਬ ਖਿਲਾਫ ਲੱਖਾਂ ਲੋਕ ਲੰਬੀ ਰੈਲੀ 'ਚ ਇਕੱਠੇ ਹੋਣਗੇ ਅਤੇ ਉਨ੍ਹਾਂ ਨੂੰ ਜਵਾਬ ਦੇਣਗੇ।  


Related News