ਕਾਂਗਰਸੀ ਆਗੂ ਪੰਜਾਬ ਦੇ ਲੋਕਾਂ ਤੋਂ ਕਰਨ ਲੱਗੇ ਕਿਨਾਰਾ- ਮਾਨ

02/23/2020 12:49:05 AM

ਗੁਰੂਹਰਸਹਾਏ, (ਪ੍ਰਦੀਪ )– ਪੰਜਾਬ ’ਚ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਵੱਡੇ ਵੱਡੇ ਵਾਅਦੇ ਕੀਤੇ ਸਨ । ਪਰ ਸਾਢੇ 3 ਸਾਲ ਦਾ ਸਮਾਂ ਬੀਤ ਮਗਰੋ ਸਰਕਾਰ ਆਪਣੇ ਵਾਅਦੇ ਪੂਰੇ ਕਰਨ ’ਚ ਫੇਲ ਸਾਬਿਤ ਹੋਈ ਅਤੇ ਕਾਂਗਰਸ ਆਗੂ ਪੰਜਾਬ ਦੇ ਲੋਕਾਂ ਤੋਂ ਕਿਨਾਰਾ ਕਰਦੇ ਦਿਖਾਈ ਦੇ ਰਹੇ ਹਨ ਅਤੇ ਹੁਣ ਲੋਕਾਂ ਸਾਹਮਣੇ ਕਾਂਗਰਸ ਸਰਕਾਰ ਦਾ ਚਿਹਰਾ ਵੀ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 25 ਫਰਵਰੀ ਨੂੰ ਹੋਣ ਜਾ ਰਹੀ ਜ਼ਿਲਾ ਰੋਸ ਪੱਧਰੀ ਰੈਲੀ ’ਚ ਲੋਕਾਂ ਨੂੰ ਵੱਖ-ਵੱਖ ਪਿੰਡਾਂ ’ਚ ਲਾਮਬੰਦ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਗੁਰੂਹਰਸਹਾਏ ਦੇ ਹਲਕਾ ਇੰਚਰਾਜ ਵਰਦੇਵ ਸਿੰਘ ਮਾਨ ਨੇ ਪਿੰਡ ਰੁਕਨਾ ਬੋਦਲਾ ਵਿਖੇ ਮੋਹਨ ਲਾਲ ਕਾਲਡ਼ਾ ਦੇ ਗ੍ਰਹਿ ਵਿਖੇ ਕੀਤਾ। ਇਸ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਰਦੇਵ ਸਿੰਘ ਮਾਨ ਨੇ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ –ਭਾਜਪਾ ਗਠਜੋਡ਼ ਸਰਕਾਰੀ ਸਮੇਂ ਲੋਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਸ਼ਗਨ, ਬੁਢਾਪਾ ਪੈਨਸ਼ਨ ਤੋਂ ਇਲਾਵਾ ਦਾਲਾ ਆਟਾ ਸਕੀਮ , ਨੌਜ਼ਵਾਨ ਲਡ਼ਕਿਆਂ ਲਈ ਸਾਈਕਲ , ਨੌਜਵਾਨਾਂ ਖੇਡ ਕਿੱਟ, ਪਿੰਡਾਂ ’ਚ ਨੌਜ਼ਵਾਨਾਂ ਲਈ ਜਿੰਮ ਦਾ ਸਮਾਨ , ਪਿੰਡਾਂ ਅੰਦਰ ਇੱਕੋ ਛੱਤ ਹੇਠਾ ਮਿਲਣ ਵਾਲੀਆਂ ਸੇਵਾਵਾਂ ਲਈ ਸੇਵਾ ਕੇਂਦਰ ਆਦਿ ਸਥਾਪਿਤ ਕੀਤੇ ਗਏ ਸਨ ਜਿਸਨੂੰ ਕੈਂਪਟਨ ਸਰਕਾਰ ਦੇ ਬਣਨ ਮਗਰੋਂ ਇਕ –ਇਕ ਕਰਕੇ ਬੰਦ ਕਰ ਦਿੱਤਾ ਗਿਆ ਅਤੇ ਹੁਣ ਲੋਕ ਖੱਜਲ ਖੁਆਰ ਹੁੰਦੇ ਮੌਜੂਦਾ ਸਰਕਾਰ ਨੂੰ ਕੋਸ ਰਹੇ ਹਨ ਅਤੇ 2022 ਵਿਚ ਹੋਣ ਵਾਲਿਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ-ਭਾਜਪਾ ਨੂੰ ਸਮਰਥਨ ਦੇਣ ਲਈ ਪੰਜਾਬ ਦੇ ਲੋਕ ਤਿਆਰ ਬੈਠੇ ਹਨ। ਸ. ਮਾਨ ਨੇ ਕਿਹਾ ਕਿ ਜਿਵੇਂ ਕਾਂਗਰਸੀ ਆਗੂਆਂ ਵੱਲੋਂ ਭੋਲੀ ਭਾਂਲੀ ਜਨਤਾ ਨੂੰ ਠੱਗਿਆ ਗਿਆ ਹੈ ਉਸਦਾ ਵੀ ਲੋਕ ਮੂੰਹ ਤੋਡ਼ ਜਵਾਬ ਦੇਣ ਲਈ ਪੂਰੀ ਤਰ੍ਰਾ ਤਿਆਰ ਹਨ ਅਤੇ ਆਉਣ ਵਾਲੀਆਂ ਚੋਣਾਂ ’ਚ ਵਿਰੋਧੀਆ ਦੀਆਂ ਜਮਾਨਤਾ ਜ਼ਬਤ ਹੋਣ ਗਿਆ। ਇਸ ਮੌਕੇ 25 ਫਰਵਰੀ ਦਾਣਾ ਮੰਡੀ ਫਿਰੋਜਪੁਰ ਕੈਂਟ ਵਿਖੇ ਕੀਤੀ ਜਾ ਰਹੀ ਜ਼ਿਲਾ ਰੋਸ ਪੱਧਰੀ ਰੈਲੀ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਰੈਲੀ ਵਿਚ ਵੱਧ ਤੋਂ ਵੱਧ ਪਹੁੰਚਣ ਲਈ ਬੇਨਤੀ ਕੀਤੀ ਗਈ । ਇਸ ਮੌਕੇ ਹਰਜਿੰਦਰ ਪਾਲ ਸਿੰਘ ਗੁਰੂ ਸਾਬਕਾ ਚੇਅਰਮੈਨ , ਜੋਗਿੰਦਰ ਸਿੰਘ ਸਵਾਈ ਕੇ , ਗੁਰਬਾਜ ਸਿੰਘ ਦੋਸਾਂਝ ਰੱਤੇਵਾਲਾ, ਜਸਪ੍ਰੀਤ ਸਿੰਘ ਮਾਨ, ਗੁਰਵਿੰਦਰ ਗਿੱਲ, ਹਰਿੰਦਰਪਾਲ ਸਿੰਘ ਮਰੋਕ , ਬਿੱਲੂ ਸੰਧਾ, ਗੁਰਦਿੱਤ ਸਿੰਘ ਕੋਹਰ ਸਿੰਘ ਵਾਲਾ, ਸੁਖਵੰਤ ਸਿੰਘ ਥੇਹ ਗੁੱਜਰ, , ਬਿੱਟੂ ਕੰਬੋਜ ਠੇਕੇਦਾਰ, ਹਰਦੇਵ ਨਿੱਝਰ, ਜਸਵਿੰਦਰ ਬਾਘੂਵਾਲਾ , ਬਿੰਦਰ ਸਵਾਈ ਕੇ, ਰਜਿੰਦਰ ਹਾਂਡਾ ਮਲਕਜਾਂਦਾ, ਪੱਪੀ ਪ੍ਰਧਾਨ ਮਲਕਜਾਦਾ, ਗੁਰਸ਼ਰਨ ਸਿੰਘ ਚਾਵਲਾ, ਪੰਕਜ ਮੰਡੋਰ ਕੌਸਲਰ ਗੁਰੂਹਰਸਹਾਏ, ਸਤਨਾਮ ਸੰਧਾ ਵਾਲੀਆ ਹੱਡੀਵਾਲਾ , ਮਨਜੀਤ ਗੋਹਲਾ, ਹਰਮਨ ਬਰਾਡ਼ ਝੋਕ, ਨਰੇਸ਼ ਸਿਕਰੀ ਗੁਰੂਹਰਹਾਏ, ਹਰਦੀਪ ਸਿੰਘ ਸਿੱਧੂ ਤੇਲੀਆ ਵਾਲਾ, ਹਰਜਿੰਦਰ ਸੰਧੂ ਪੰਪ ਵਾਲਾ, ਮਾਣਕ ਵਧਵਾ, ਸਾਗਰ ਠੇਕੇਦਾਰ , ਤਿਲਕ ਰਾਜ ਸਰਪੰਚ, ਸ਼ਗਨ ਢੋਟ ਬਾਜੇ ਕੇ , ਮਿੰਟੂ ਬੱਟੀ ਬਾਜੇ ਕੇ ਤੋਂ ਇਲਾਵਾ ਵੱਡੀ ਗਿਣਤੀ ’ਚ ਹੋਰ ਵੀ ਵਰਕਰ ਹਾਜ਼ਰ ਸਨ।       


Bharat Thapa

Content Editor

Related News