ਕਾਂਗਰਸ ਨੂੰ ਵੱਡਾ ਝਟਕਾ 10 ਪਰਿਵਾਰ ਹੋਏ ਅਕਾਲੀ ਦਲ ''ਚ ਸ਼ਾਮਲ

04/06/2021 3:41:58 PM

ਗੁਰੂਹਰਸਹਾਏ (ਮਨਜੀਤ): ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਰੂਹਰਸਹਾਏ ਹਲਕੇ ਦੇ ਪਿੰਡ ਚੱਕ ਸੈਦੋ ਕੇ ਦੇ 10 ਕੱਟੜ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹਿਆ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਚੱਕ ਸੈਦੋ ਕੇ ਪਹੁੰਚ ਕੇ ਪਰਿਵਾਰਾਂ ਨੂੰ ਪਾਰਟੀ ਚ ਸ਼ਾਮਲ ਕੀਤਾ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਹਲਕਾ ਵਾਸੀ ਕਾਂਗਰਸ ਦੇ ਝੂਠੇ ਲਾਰਿਆਂ ਅਤੇ ਖੇਡ ਮੰਤਰੀ ਤੇ ਉਸਦੇ ਪਰਿਵਾਰ ਦੀਆ ਜ਼ਿਆਦਤੀਆਂ ਤੋਂ ਤੰਗ ਆ ਚੁੱਕੇ ਹਨ ਇਸ ਕਰਕੇ ਉਹ ਕਾਂਗਰਸ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਪਾਰਟੀ ਚ ਸ਼ਾਮਲ ਹੋਣ ਵਾਲੇ ਹਰ ਵਰਕਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।

ਇਸ ਮੌਕੇ ਮਾਨ ਨੇ ਕਿਹਾ ਕਿ ਹਲਕੇ ਦੇ ਲੋਕ ਕਾਂਗਰਸ ਨੂੰ ਚਲਦਾ ਕਰਨ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਲਕਾ ਗੁਰੂਹਰਸਹਾਏ ਦੇ ਵੱਡੇ ਕਾਂਗਰਸੀ ਥੱਮ ਡਿਗਣਗੇ, ਜਿਸ ਨਾਲ ਅਕਾਲੀ ਦਲ ਨੂੰ ਮਜ਼ਬੂਤੀ ਮਿਲੇਗੀ। ਨਵੇਂ ਸ਼ਾਮਲ ਹੋਏ ਪਰਿਵਾਰਾਂ ’ਚ ਨਾਇਬ ਸਿੰਘ, ਤਰਸੇਮ ਸਿੰਘ, ਇੰਦਰਜੀਤ ਕੌਰ, ਲੱਖਾ ਸਿੰਘ, ਸੇਵਾ ਸਿੰਘ, ਦਰਸ਼ਨ ਸਿੰਘ, ਅੰਗਰੇਜ ਸਿੰਘ ਵਿੱਕੀ ਨੇ ਸ.ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕੀਤਾ ਪਰ ਕਾਂਗਰਸ ਤੇ ਕੈਪਟਨ ਨੇ ਹਮੇਸ਼ਾ ਝੂਠ ਹੀ ਮਾਰੇ ਹਨ, ਹਲਕੇ ਅੰਦਰ ਵੀ ਕੋਈ ਕੰਮ ਨਹੀਂ ਹੋਇਆ ਜਿਸ ਕਰਕੇ ਉਨ੍ਹਾਂ ਪਾਰਟੀ ਛੱਡਣ ਦਾ ਮਨ ਬਣਾਇਆ। ਇਸ ਸਮੇਂ ਘੀਕਾ ਸਿੰਘ ਸਾਬਕਾ ਸਰਪੰਚ, ਬਿੰਦਰ ਮਾਨ, ਲਾਭ ਸਿੰਘ ਅਕਾਲੀ ਆਗੂ, ਸੁਖਪਾਲ ਸਿੰਘ, ਮਲਕੀਤ ਸਿੰਘ, ਅਸ਼ੋਕ ਕੁਮਾਰ, ਸਤਪਾਲ ਸਿੰਘ, ਮਿਲਖਾ ਸਿੰਘ ਤੇ ਮਾਣਕ ਸਿੰਘ ਆਦਿ ਹਾਜ਼ਰ ਸਨ।


Shyna

Content Editor

Related News