ਕੰਪਨੀ ਦੇ ਏਜੰਟ ਨੇ ਕੀਤੀ 6 ਲੱਖ ਤੋਂ ਵਧੇਰੇ ਦੀ ਹੇਰਾਫੇਰੀ, ਮਾਮਲਾ ਦਰਜ

Friday, Nov 22, 2024 - 06:50 PM (IST)

ਕੰਪਨੀ ਦੇ ਏਜੰਟ ਨੇ ਕੀਤੀ 6 ਲੱਖ ਤੋਂ ਵਧੇਰੇ ਦੀ ਹੇਰਾਫੇਰੀ, ਮਾਮਲਾ ਦਰਜ

ਫਰੀਦਕੋਟ (ਰਾਜਨ)-ਸੀਮੈਂਟ ਵੇਚ ਕੇ 6 ਲੱਖ ਰੁਪਏ ਤੋਂ ਵਧੇਰੇ ਦੀ ਹੇਰਾਫੇਰੀ ਕਰਨ ਦੇ ਮਾਮਲੇ ’ਚ ਫਰਮ ਦੇ ਏਜੰਟ ’ਤੇ ਸਥਾਨਕ ਥਾਣਾ ਸਿਟੀ ਵਿਖੇ ਹੀਰਾ ਲਾਲ ਸਤਪਾਲ ਮੈਨੂਫੈਕਚਰਜ਼ ਆਫ਼ ਬਜਾਜ ਲੌਂਗ ਲਾਈਫ ਸੀਮਿੰਟ ਭੋਲੂਵਾਲਾ ਰੋਡ, ਫ਼ਰੀਦਕੋਟ ਦੇ ਮਾਲਕ ਮਦਨ ਗੋਪਾਲ ਬਜਾਜ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਪ੍ਰਾਪਤ ਵੇਰਵੇ ਅਨੁਸਾਰ ਮਦਨ ਗੋਪਾਲ ਬਜਾਜ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਨੂੰ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਰਾਜੀਵ ਵੀਰਾ ਪੁੱਤਰ ਨਜੀਰ ਖਾਨ, ਵਾਸੀ ਮੰਡੂ ਪੱਤੀ ਘਰਾਂਚੋ ਜ਼ਿਲਾ ਸੰਗਰੂਰ ਜੋ ਇਸ ਫਰਮ ਦਾ ਏਜੰਟ ਹੈ, ਨੇ ਫਰਮ ਦਾ ਸੀਮੈਂਟ ਵੇਚ ਕੇ 6,68,283 ਰੁਪਏ, ਇਕ ਮੋਟਰਸਾਈਕਲ ਅਤੇ 1 ਸਿਮ ਖੁਰਦ-ਬੁਰਦ ਕਰਕੇ ਅਮਾਨਤ ਵਿੱਚ ਖਿਆਨਤ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਸ਼ਿਕਾਇਤ ਦੀ ਪੜਤਾਲ ਡਾ. ਜੈਨ ਐੱਸ. ਐੱਸ. ਪੀ. ਵੱਲੋਂ ਪੁਲਸ ਵਿਭਾਗ ਦੇ ਈ. ਓ. ਵਿੰਗ ਪਾਸੋਂ ਕਰਵਾਈ ਗਈ ਸੀ ਅਤੇ ਇਸ ਉਪਰੰਤ ਜਾਰੀ ਕੀਤੇ ਦਿਸ਼ਾ-ਨਿਰਦੇਸ਼ ’ਤੇ ਰਾਜੀਵ ਵੀਰਾ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ, ਜਦਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਨਹੀਂ ਹੋਈ ਹੈ।

ਇਹ ਵੀ ਪੜ੍ਹੋ-  ਪੁੱਤ ਨੂੰ ਕਮਰੇ 'ਚ ਚਾਹ ਦੇਣ ਗਏ ਤਾਂ ਅੰਦਰਲਾ ਹਾਲ ਵੇਖ ਉੱਡੇ ਮਾਪਿਆਂ ਦੇ ਹੋਸ਼, ਹੋਇਆ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News