ਜੰਮੂ-ਕੱਟੜਾ ਹਾਈਵੇ ’ਤੇ 2 ਟਰੱਕਾਂ ਦੀ ਟੱਕਰ ; 1 ਦੀ ਮੌਤ

Monday, Nov 23, 2026 - 06:55 PM (IST)

ਜੰਮੂ-ਕੱਟੜਾ ਹਾਈਵੇ ’ਤੇ 2 ਟਰੱਕਾਂ ਦੀ ਟੱਕਰ ; 1 ਦੀ ਮੌਤ

ਪਾਤੜਾਂ (ਸਨੇਹੀ)- ਬੀਤੀ ਰਾਤ ਜੰਮੂ-ਕੱਟੜਾ ਹਾਈਵੇ ’ਤੇ ਪਿੰਡ ਸ਼ੁਤਰਾਣਾ ਨਜ਼ਦੀਕ ਖੜ੍ਹੇ ਟਰੱਕ ’ਚ ਟਰੱਕ ਵੱਜਣ ਕਾਰਨ 1 ਵਿਅਕਤੀ ਦੀ ਮੌਕੇ ’ਤੇ ਦਰਦਨਾਕ ਮੌਤ ਹੋ ਗਈ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਅਹਿਸਾਨ ਪੁੱਤਰ ਯਾਕੂਬ ਖਾਨ ਵਾਸੀ ਪਿੰਡ ਪਿੰਡੋਰਾ ਜ਼ਿਲਾ ਸ਼ਾਮਲੀ ਯੂ. ਪੀ. ਨੇ ਦੱਸਿਆ ਕਿ ਬੀਤੀ ਰਾਤ ਲਗਭਗ ਸਾਢੇ 3 ਵਜੇ ਉਸ ਦਾ ਭਰਾ ਸ਼ਹਿਬਾਜ਼ ਖਾਨ ਸਮੇਤ ਕੰਡਕਟਰ ਅਮਜ਼ਦ ਪੁੱਤਰ ਅਖ਼ਤਰ ਵਾਸੀ ਪਿੰਡ ਪਿੰਡੋਰਾ ਯੂ. ਪੀ. ਨਾਲ ਟਰੱਕ ਨੰਬਰ ਐੱਚ. ਆਰ. 55 ਏ ਐੱਲ 6065 ’ਤੇ ਸਵਾਰ ਹੋ ਕੇ ਜੰਮੂ-ਕੱਟੜਾ ਹਾਈਵੇ ’ਤੇ ਪਿੰਡ ਸ਼ੁਤਰਾਣਾ ਨਜ਼ਦੀਕ ਜਾ ਰਿਹਾ ਸੀ, ਜਿੱਥੇ ਰਸਤੇ ’ਚ ਇਕ ਟਰੱਕ ਬਿਨਾਂ ਇਸ਼ਾਰਿਆਂ ਅਤੇ ਬਿਨਾਂ ਰਿਫਲੈਕਟਰ ਤੋਂ ਖੜ੍ਹਾ ਸੀ, ਜਿਸ ਕਾਰਨ ਸ਼ਹਿਬਾਜ਼ ਖਾਨ ਦਾ ਟਰੱਕ ਉਕਤ ਟਰੱਕ ਨਾਲ ਜਾ ਕਰਵਾਇਆ। ਹਾਦਸੇ ’ਚ ਉਸ ਦੇ ਭਰਾ ਸ਼ਹਿਬਾਜ਼ ਖਾਨ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।

ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਟਰੱਕ ਨੰਬਰ ਪੀ ਬੀ 11 ਡੀ ਐੱਨ- 8371 ਦੇ ਡਰਾਈਵਰ ਬਲਜੀਤ ਸਿੰਘ ਵਾਸੀ ਅਮਲੋਹ ਜ਼ਿਲਾ ਫ਼ਤਹਿਗੜ੍ਹ ਸਾਹਿਬ ਖਿਲਾਫ ਮੁਕੱਦਮਾ ਨੰਬਰ 391, ਮਿਤੀ 22-11-2026, ਧਾਰਾ 285,103(1), 624(4) ਬੀ. ਐੱਨ. ਐੱਸ. ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shivani Bassan

Content Editor

Related News