ਪੰਜਾਬ ''ਚ ਲੱਗੇਗਾ ਲੰਬਾ POWER CUT, ਭਲਕੇ ਇਹ ਇਲਾਕੇ ਹੋਣਗੇ ਪ੍ਰਭਾਵਿਤ
Thursday, Nov 26, 2026 - 06:32 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ 27 ਨਵੰਬਰ ਦਿਨ ਸ਼ੁਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ।
ਇਹ ਵੀ ਪੜ੍ਹੋ- ਸ਼੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕੇ 'ਚ ਵੱਡਾ ਖੁਲਾਸਾ, ਗ੍ਰਿਫਤਾਰ ਕੀਤੇ 3 ਮੁਲਜ਼ਮਾਂ ਨੇ ਖੋਲ੍ਹ'ਤੇ ਵੱਡੇ ਰਾਜ਼
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਇੰਜ. ਬਲਜੀਤ ਸਿੰਘ ਸਹਾਇਕ ਇੰਜ. (ਵੰਡ) ਉਪ ਮੰਡਲ ਸ਼ਹਿਰੀ ਸਬ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੈ ਕਿ 66ਕੇਵੀ ਗਰਿੱਡ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੇ 11ਕੇਵੀ ਬਲਮਗੜ੍ਹ ਰੋਡ ਫੀਡਰ ਦਾ ਬਾਈਫਰਕੇਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਕਰਕੇ 27 ਨਵੰਬਰ ਨੂੰ 11ਕੇਵੀ ਬਲਮਗੜ੍ਹ ਰੋਡ ਫੀਡਰ ਅਤੇ 11ਕੇਵੀ ਬੱਸ ਸਟੈਂਡ ਫੀਡਰ ਪਰਮਿਟ ਹੋਣ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਮਲੋਟ ਰੋਡ ਨੇੜੇ ਬੱਸ ਸਟੈਂਡ ਅਤੇ ਅਬੋਹਰ ਰੋਡ ਏਰੀਆ ਦੀ ਬਿਜਲੀ ਬੰਦ ਰਹੇਗੀ।
ਇਹ ਵੀ ਪੜ੍ਹੋ-ਲੁਧਿਆਣਾ 'ਚ ਮਸ਼ਹੂਰ ਗਾਇਕ 'ਤੇ ਦਰਜ ਹੋ ਗਈ FIR, ਜਾਣੋ ਕੀ ਹੈ ਪੂਰਾ ਮਾਮਲਾ
ਬਟਾਲਾ (ਸਾਹਿਲ, ਯੋਗੀ)- 220 ਕੇ.ਵੀ ਸਬ ਸਟੇਸ਼ਨ ਵਡਾਲਾ ਗ੍ਰੰਥੀਆਂ ਤੋਂ ਚਲਦੀ 66 ਕੇਵੀ ਕਾਦੀਆਂ ਲਾਈਨ 28 ਨਵੰਬਰ 2026, ਦਿਨ ਸ਼ਨੀਵਾਰ ਨੂੰ ਸਵੇਰੇ 9:30 ਵਜੇ ਤੋ ਸ਼ਾਮ 05:00 ਵਜੇ ਤੱਕ ਛਿਮਾਹੀ ਮੁਰੰਮਤ ਅਤੇ ਟਰੀ ਕਟਿੰਗ ਲਈ ਪਰਮਿਟ ਅਧੀਨ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ 66 ਕੇ.ਵੀ ਸਬ-ਸਟੇਸ਼ਨ ਕਾਦੀਆਂ ਤੋ ਚੱਲਦੇ ਸਾਰੇ ਕੈਟਾਗਰੀ-1, ਯੂ.ਪੀ.ਐੱਸ ਅਤੇ ਏ.ਪੀ ਫੀਡਰ ਬੰਦ ਰਹਿਣਗੇ। ਇਹ ਜਾਣਕਾਰੀ ਪਾਵਰਕਾਮ ਕਾਦੀਆਂ ਦੇ ਉਪ ਮੰਡਲ ਅਫਸਰ ਇੰਜੀ: ਵਿਮਲ ਕੁਮਾਰ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ। ਉਨ੍ਹਾਂ ਦੱਸਿਆ ਇਸ ਸ਼ਟ ਡਾਉਨ ਕਾਰਣ ਕਾਦੀਆਂ ਸ਼ਹਿਰ ਅਤੇ ਕਾਦੀਆਂ ਉਪ ਮੰਡਲ ਅਧੀਨ ਪੈਂਦੇ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ-ਪੰਜਾਬ 'ਚ ਇਨ੍ਹਾਂ ਥਾਵਾਂ 'ਤੇ 28 ਨਵੰਬਰ ਨੂੰ ਹੋਵੇਗੀ ਛੁੱਟੀ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
