ਮੁੱਖ ਮੰਤਰੀ ਦੀ ਅਗਵਾਈ ''ਚ ਸੂਬੇ ਅੰਦਰ ਹਰ ਪਾਸੇ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ: ਸਿੰਗਲਾ

10/11/2020 6:10:12 PM

ਦਿੜ੍ਹਬਾ ਮੰਡੀ (ਅਜੈ): ਆੜ੍ਹਤੀਆ ਐਸੋਸੀਏਸ਼ਨ ਦਿੜ੍ਹਬਾ ਵਲੋਂ ਅੱਜ ਦਿੜ੍ਹਬਾ ਮੰਡੀ ਦੀ ਚੜ੍ਹਦੀ ਕਲਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਪਣੀ ਹਾਜ਼ਰੀ ਲਵਾਈ ਅਤੇ ਗੁਰੂ ਜੀ ਦਾ ਅਸ਼ੀਰਵਾਦ ਲਿਆ।ਇਸ ਮੌਕੇ ਸੰਬੋਧਨ ਕਰਦੇ ਹੋਏ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ 'ਚ ਹਰ ਪਾਸੇ ਜੰਗੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ। ਜਿਸ ਤਹਿਤ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਹਲਕਿਆਂ ਅੰਦਰ ਲੋੜੀਂਦੇ ਕੰਮ ਪਹਿਲ ਦੇ ਆਧਾਰ ਤੇ ਹੋ ਰਹੇ ਹਨ।

ਦਿੜ੍ਹਬਾ ਸ਼ਹਿਰ ਦੀ ਅਨਾਜ ਮੰਡੀ ਦਾ ਫੜ੍ਹ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਿਹਾ ਹੈ ਅਤੇ ਮੰਡੀ ਦੀ ਚਾਰਦਿਵਾਰੀ ਦਾ ਕੰਮ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦਿੜ੍ਹਬਾ ਸ਼ਹਿਰ ਦੀਆ ਮੇਨ ਸੜਕਾਂ 1 ਕਰੋੜ 42 ਲੱਖ ਦੀ ਲਾਗਤ ਨਾਲ ਬਣਕੇ ਤਿਆਰ ਹੋ ਚੁੱਕੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਜੋ ਮੰਗਾਂ ਸੂਬਾ ਸਕੱਤਰ ਸਤਨਾਮ ਸਿੰਘ ਘੁਮਾਣ ਵਲੋਂ ਰੱਖੀਆਂ ਗਈਆ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ। ਦਿੜ੍ਹਬਾ ਹਲਕੇ ਅੰਦਰ ਕੋਈ ਵੀ ਟੁੱਟੀ ਸੜਕ ਨਹੀ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੰਡੀਆਂ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਸ਼ਹਿਰ ਦੀ ਗੀਤਾ ਭਵਨ ਧਰਮਸ਼ਾਲਾ ਅਤੇ ਗਊਸਾਲਾਵਾਂ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਘੁਮਾਣ ਅਤੇ ਸਮੂੰਹ ਅਹੁਦੇਦਾਰਾਂ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੌਰਨਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਸੁਖਜਿੰਦਰ ਸਿੰਘ ਸਿੰਧੜਾ , ਲਾਲਾ ਸਰੂਪ ਚੰਦ ਗੋਇਲ, ਟਰੱਕ ਯੂਨੀਅਨ ਦੇ ਪ੍ਰਧਾਨ ਜੱਸਪਾਲ ਸਿੰਘ ਜੱਸੀ, ਸੀਨੀਅਰ ਆਗੂ ਰੂਪ ਚੰਦ ਸਿੰਗਲਾ, ਦਾਰੀ ਨੰਬਰਦਾਰ , ਗੋਗੀ ਖੋਪੜਾ, ਪਵਨ ਸਾਦੀਹਰੀ, ਜਗਤਾਰ ਸਿੰਘ ਸਰਪੰਚ ਖੇਤਲਾ, ਰਾਮ ਸਿੰਘ ਕਾਕੂਵਾਲਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਖਾਨਪੁਰ,ਚੇਅਰਮੈਨ ਗੁਰਬੰਤ ਸਿੰਘ ਲਾਡੀ, ਸ਼ੈਲਰ ਐਸੋਸ਼ੀਏਸਨ ਦੇ ਪ੍ਰਧਾਨ ਰਾਜਕੁਮਾਰ ਗਰਗ, ਸਾਬਕਾ ਪ੍ਰਧਾਨ ਕਲਭੂਸ਼ਨ ਗੋਇਲ, ਕੀਮਤ ਗਰਗ, ਮੰਗਤ ਸਿੰਗਲਾ ਅਤੇ ਜਗਦੇਵ ਗਾਗਾ ਆਦਿ ਹਾਜ਼ਰ ਸਨ।


Shyna

Content Editor

Related News