ਤਨਖਾਹ ਤੋਂ ਵਾਂਝੇ ਅਬੋਹਰ ਦੇ ਸਫਾਈ ਕਰਮਚਾਰੀ ਗਏ 1 ਹਫਤੇ ਦੀ ਹੜਤਾਲ ''ਤੇ
Thursday, Aug 22, 2019 - 06:05 PM (IST)

ਅਬੋਹਰ (ਸੁਨੀਲ ਨਾਗਪਾਲ) - ਤਨਖਾਹ ਦੀ ਮੰਗ ਨੂੰ ਲੈ ਕੇ ਅਬੋਹਰ 'ਚ ਸਫਾਈ ਕਰਮਚਾਰੀ ਇਕ ਹਫਤੇ ਦੀ ਹੜਤਾਲ 'ਤੇ ਚਲੇ ਗਏ ਹਨ, ਜਿਸ ਕਾਰਨ ਅਬੋਹਰ ਦੇ ਸ਼ਹਿਰ 'ਚ ਗੰਦਗੀ ਦੇ ਢੇਰ ਦੇਖਣ ਨੂੰ ਮਿਲ ਰਹੇ ਹਨ। ਸ਼ਹਿਰ ਦੀਆਂ ਕਈ ਥਾਵਾਂ 'ਤੇ ਪਸ਼ੂ ਮਰੇ ਪਏ ਹਨ, ਜਿਨਾਂ ਤੋਂ ਬਹੁਤ ਜ਼ਿਆਦਾ ਗੰਦੀ ਬਦਬੂ ਆ ਰਹੀ ਹੈ। ਹੜਤਾਲ 'ਤੇ ਗਏ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਤਨਖਾਹਾਂ ਦੀ ਮੰਗ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਦੀ ਧਰਨਾ ਲਗਾਇਆ ਸੀ। ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਿਸ਼ਵਾਸ ਦੇ ਕੇ ਧਰਨਾ ਚੁੱਕਵਾ ਦਿੱਤਾ ਸੀ। 2 ਮਹੀਨੇ ਦੀ ਤਨਖਾਹ ਦੇਣ ਤੋਂ ਬਾਅਦ ਮੁੜ ਸਫਾਈ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਾਕੀ ਦੀ ਤਨਖਾਹ ਫਿਰ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾਂ ਮੁਸ਼ਕਲ ਨਾ ਹੋ ਰਿਹਾ ਸੀ। ਵਾਰ-ਵਾਰ ਤਨਖਾਹ ਦੀ ਮੰਗ ਕਰਨ 'ਤੇ ਪੈਸੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸੇ ਲਈ ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਨੂੰ ਤਨਖਾਹ ਨਹੀਂ ਮਿਲਦੀ, ਉਦੋਂ ਤੱਕ ਉਹ ਕੰਮ ਨਹੀਂ ਕਰਨਗੇ।