ਟਿਕਟ ਨਾ ਕਟਵਾਉਣ ''ਤੇ ਖੜ੍ਹਾ ਹੋਇਆ ਵਿਵਾਦ, ਜਨਾਨੀ ਨੇ ਬੰਦੇ ਬੁਲਾ ਕੰਡਕਟਰ ਦੀ ਕੀਤੀ ਕੁੱਟਮਾਰ ਤੇ ਭੰਨੀ ਬੱਸ

Thursday, Apr 06, 2023 - 11:51 AM (IST)

ਬਠਿੰਡਾ (ਸੁਖਵਿੰਦਰ) : ਪੀ. ਆਰ. ਟੀ. ਸੀ. ਬੱਸ ਦੀ ਭੰਨ-ਤੋੜ ਕਰਨ ਅਤੇ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਥਾਣਾ ਕੈਂਟ ਨੂੰ ਸ਼ਿਕਾਇਤ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਕੰਡਕਟਰ ਸੋਹਣ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਬੱਸ ’ਤੇ ਤਾਇਨਾਤ ਹੈ। ਬੀਤੇ ਦਿਨੀਂ ਉਹ ਸਵੇਰੇ ਬਠਿੰਡਾ ਤੋਂ ਵਾਇਆ ਜੱਸੀ, ਫੂਸ ਮੰਡੀ, ਭੁੱਚੋ ਜਾ ਰਿਹਾ ਸੀ। ਇਸ ਦੌਰਾਨ ਫੂਸ ਮੰਡੀ ਵਾਸੀ ਇਕ ਔਰਤ ਉੁਨ੍ਹਾਂ ਦੀ ਬੱਸ ਵਿਚ ਚੜ੍ਹ ਗਈ। ਜਦੋਂ ਉਸ ਵੱਲੋਂ ਟਿਕਟ ਕੱਟਣ ਲਈ ਆਧਾਰ ਕਾਰਡ ਮੰਗਿਆ ਤਾਂ ਉਕਤ ਔਰਤ ਨੇ ਟਿਕਟ ਕਟਵਾਉਣ ਤੋਂ ਇਨਕਾਰ ਕਰ ਦਿੱਤਾ। ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਕਤ ਔਰਤ ਨੇ ਟਿਕਟ ਨਹੀਂ ਕਟਵਾਈ ਅਤੇ ਟਿਕਟ ਕੱਟਣ ’ਤੇ ਉਸਦੀ ਕੁੱਟਮਾਰ ਕਰਨ ਦੀਆਂ ਧਮਕੀਆਂ ਦਿੱਤੀਆਂ ।

ਇਹ ਵੀ ਪੜ੍ਹੋ- ਸਮਰਾਲਾ 'ਚ ਸਨਸਨੀਖੇਜ਼ ਵਾਰਦਾਤ, ਨਸ਼ੇੜੀ ਨੇ ਕੁਹਾੜੀ ਨਾਲ ਵੱਢੀ ਪਤਨੀ ਤੇ ਨਾਬਾਲਗ ਪੁੱਤ

ਬੁੱਧਵਾਰ ਜਦੋਂ ਉਹ ਸਵਾਰੀਆਂ ਲੈ ਕੇ ਭੁੱਚੋ ਵੱਲ ਜਾ ਰਹੇ ਸਨ ਤਾਂ ਫੂਸ ਮੰਡੀ ਵਿਖੇ ਉਕਤ ਔਰਤ ਵੱਲੋਂ 10-12 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ ਦੀ ਬੱਸ ਨੂੰ ਘੇਰ ਲਿਆ ਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਉਸਦੀ ਅਤੇ ਡਰਾਈਵਰ ਦੀ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਸਰਕਾਰੀ ਬੱਸ ਦੀ ਵੀ ਭੰਨ-ਤੋੜ ਕੀਤੀ ਅਤੇ ਬੈਗ ’ਚੋਂ 11,920 ਕੱਢ ਕੇ ਲੈ ਗਏ। ਉਨ੍ਹਾਂ ਵੱਲੋਂ ਥਾਣਾ ਕੈਂਟ ਨੂੰ ਸ਼ਿਕਾਇਤ ਦੇ ਕੇ ਉਕਤ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦੇ ਕਿ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਰਾਜਾਸਾਂਸੀ 'ਚ ਪੈਸਿਆਂ ਦੇ ਲਾਲਚ 'ਚ ਬਜ਼ੁਰਗ ਦਾ ਕਤਲ, ਕਬਰ 'ਚੋਂ ਕੱਢੀ ਗਈ ਲਾਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News