ਸਿਵਲ ਹਸਪਤਾਲ ਵਿਚ ਸਮੇਂ ''ਤੇ ਨਹੀਂ ਮਿਲ ਰਹੀ ਕੋਵਿਡ-19 ਦੀ ਰਿਪੋਰਟ

06/07/2020 2:23:36 AM

ਲੁਧਿਆਣਾ,(ਰਾਜ)-ਸ਼ਹਿਰ ਵਿਚ ਪ੍ਰਾਈਵੇਟ ਹਸਪਤਾਲ ਤਾਂ ਖੁੱਲ ਗਏ ਪਰ ਕੋਵਿਡ-19 ਦੇ ਡਰ ਕਾਰਨ ਕੋਈ ਵੀ ਹਸਪਤਾਲ ਬਿਨਾ ਕੋਵਿਡ ਰਿਪੋਰਟ ਦੇ ਮਰੀਜ਼ ਨੂੰ ਦਾਖਲ ਨਹੀਂ ਕਰ ਰਿਹਾ। ਅਜਿਹੇ ਵਿਚ ਬਾਕੀ ਬਿਮਾਰੀਆਂ ਦਾ ਇਲਾਜ ਕਰਵਾਉਣ ਵਿਚ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ। ਸਿਵਲ ਹਸਪਤਾਲ ਵਿਚ ਕੋਵਿਡ-19 ਦੀ ਰਿਪੋਰਟ ਲੈਣ ਲਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਅਜਿਹੇ ਹੀ ਇਕ ਪਿਤਾ ਆਪਣੇ ਮਰੀਜ਼ ਬੇਟੇ ਨੂੰ ਵਹੀਲਚੇਅਰ 'ਤੇ ਲੈ ਕੇ ਪਿਛਲੇ ਛੇ ਦਿਨਾਂ ਤੋਂ ਸਿਵਲ ਹਸਪਤਾਲ ਦੇ ਗੇੜੇ ਲਗਾ ਰਿਹਾ ਹੈ ਪਰ ਉਸ ਨੂੰ ਹੁਣ ਤੱਕ ਰਿਪੋਰਟ ਨਹੀਂ ਮਿਲੀ। ਇਸ ਦੌਰਾਨ ਉਸ ਦੇ ਬੇਟੇ ਦੀ ਸਿਹਤ ਵਿਗੜਦੀ ਜਾ ਰਹੀ ਹੈ। ਅਜਿਹੇ ਹੀ ਕਈ ਹੋਰ ਮਰੀਜ਼ ਵੀ ਆਪਣੀ ਰਿਪੋਰਟ ਦੀ ਉਡੀਕ ਵਿਚ ਹਸਪਤਾਲ ਦੇ ਗੇੜੇ ਲਗਾਉਂਦੇ ਨਜ਼ਰ ਆਏ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਬਾਕੀ ਮਰੀਜ਼ਾਂ ਦੀ ਰਿਪੋਰਟ ਜਲਦ ਮੰਗਵਾ ਕੇ ਦਿੱਤੀ ਜਾਵੇ ਤਾਂਕਿ ਉਹ ਸਮੇਂ 'ਤੇ ਆਪਣਾ ਇਲਾਜ ਕਰਵਾ ਸਕਣ। ਇਸ ਸਬੰਧੀ ਜਦੋਂ ਐੱਸ.ਐੱਮ.ਓ. ਡਾ.ਗੀਤਾ ਕਟਾਰੀਆ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਾਲ ਹੀ ਪਿਕ ਨਹੀਂ ਕੀਤੀ।

ਮੈਰੀਟੋਰੀਅਸ ਸਕੂਲ ਤੋਂ ਚਾਰ ਮਰੀਜ਼ ਹੋਰ ਹੋਏ ਠੀਕ
ਜਿਵੇਂ-ਜਿਵੇਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਸੇ ਤਰ੍ਹਾਂ ਹੀ ਕੇਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਵੀ ਗਿਣਤੀ ਵਧ ਰਹੀ ਹੈ। ਸ਼ਨੀਵਾਰ ਨੂੰ ਮੈਰੀਟੋਰੀਅਸ ਸਕੂਲ ਵਿਚ ਸਥਿਤ ਆਈਸੋਲੇਸ਼ਨ ਵਾਰਡ ਵਿਚ ਐਡਮਿਟ ਚਾਰ ਮਰੀਜ਼ ਠੀਕ ਹੋਏ। ਜਿਨ੍ਹਾਂ ਨੂੰ ਛੁੱਟੀ ਦਿੱਤੀ ਗਈ। ਸਿਹਤ ਅਧਿਕਾਰੀਆਂ ਦੇ ਮੁਤਾਬਕ ਹੁਣ ਤੱਕ 16 4 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।


Deepak Kumar

Content Editor

Related News