ਲੁੱਟ-ਖੋਹ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੇ 3 ਵਿਅਕਤੀਆਂ ਨੂੰ ਕੀਤਾ ਕਾਬੂ

06/14/2022 6:20:11 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਐੱਸ.ਐੱਸ.ਪੀ. ਧਰੂਮਨ.ਐਚ.ਨਿੰਬਾਲੇ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਐੱਸ.ਪੀ (ਡੀ) ਅਤੇ ਉਪ ਕਪਤਾਨ ਪੁਲਸ (ਸ.ਡ) ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪੁਲਸ ਨੇ ਕਾਰਵਾਈ ਕਰਦਿਆਂ ਲੁੱਟ ਖੋਹ ਕਰਨ ਦੇ ਮਾਮਲੇ ਵਿਚ 4 ਵਿਅਕਤੀਆਂ ਦੇ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਹਰਦੇਸ਼ ਕੁਮਾਰ, ਬਠਿੰਡਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਭਾਗੀਰਥ ਕੰਪਨੀ ਵਿਚ ਸੇਲਜ਼ ਮੈਨ ਦੀ ਨੌਕਰੀ ਕਰਦਾ ਹੈ ਅਤੇ ਅਕਸਰ ਹੀ ਕੰਪਨੀ ਦੇ ਕੰਮ ਕਾਰ ਸਬੰਧੀ ਮੰਡੀਆਂ ਵਿਚ ਸੈਪਲ ਵਗੈਰਾ ਚੈੱਕ ਕਰਵਾਉਣ ਅਤੇ ਮਾਰਕਿਟ ਕਰਨ ਲਈ ਜਾਂਦਾ ਰਹਿੰਦਾ ਹੈ।

ਇਹ ਵੀ ਪੜ੍ਹੋ- ਲੋਕਾਂ ਨਾਲ ਮਿਲ ਬੱਚੀ ਦੀ ਮਾਂ ਅਤੇ ਬੱਚੀ ਨੇ ਛੇੜਖਾਨੀ ਕਰਨ ਵਾਲੇ ਨੌਜਵਾਨ ਦੀ ਚੱਪਲਾਂ-ਥੱਪੜਾਂ ਨਾਲ ਕੀਤੀ ਛਿੱਤਰ-ਪਰੇਡ

ਮਿਤੀ 11/06/2022 ਨੂੰ ਮੁੱਦਈ ਝਾੜੂ ਦੇ ਆਰਡਰ ਲੈਣ ਲਈ ਅਤੇ ਪਿਛਲੇ ਸਮੇਂ ਦੌਰਾਨ ਡਲਿਵਰ ਕੀਤੇ ਸਮਾਨ ਦੀ ਉਗਰਾਹੀ ਇਕੱਠੀ ਕਰਨ ਲਈ ਆਇਆ ਸੀ। ਇਸ ਦੌਰਾਨ ਉਹ ਵੱਖ-ਵੱਖ ਦੁਕਾਨਾਂ ਤੋਂ ਉਗਰਾਹੀ ਕਰਕੇ ਕੁੱਲ ਰਕਮ 1,80,000/- (ਇੱਕ ਲੱਖ 80 ਹਜਾਰ) ਰੁਪਏ ਬੈਗ ਵਿਚ ਪਾ ਕੇ ਆਟੋ ਰਿਕਸ਼ਾ 'ਤੇ ਬੱਸ ਸਟੈਂਡ ਨੂੰ ਆ ਰਿਹਾ ਸੀ ਤਾਂ ਜਦੋਂ ਆਟੋ ਐੱਸ.ਆਰ ਸਿਨੈਮਾ ਦੇ ਕੋਲ ਮਿਸਤਰੀਆਂ ਵਾਲੀ ਗਲੀ ਕੋਲ ਪੁੱਜਾ ਤਾਂ 3 ਅਣਪਛਾਤੇ ਨੌਜਵਾਨ ਜੋ ਮੋਟਰਸਾਈਕਲ 'ਤੇ ਸਵਾਰ ਸਨ ਨੇ ਅੱਗੇ ਆ ਕੇ ਆਟੋ ਰੋਕ ਲਿਆ ਅਤੇ ਮੁੱਦਈ ਪਾਸੋਂ ਪੈਸਿਆ ਵਾਲਾ ਬੈਗ ਖੋਹਣ ਲੱਗ ਗਏ। 

ਇਹ ਵੀ ਪੜ੍ਹੋ- ਮਾਮਲਾ ਐੱਮ. ਐੱਸ. ਪੀ. ਤੇ ਮੂੰਗੀ ਦੀ ਫਸਲ ਨਾ ਵਿਕਣ ਦਾ, ਕਿਸਾਨਾਂ ਨੇ 'ਆਪ' ਵਿਧਾਇਕ ਦੀ ਕੋਠੀ ਬਾਹਰ ਦਿੱਤਾ ਧਰਨਾ

ਜਦ ਮੁੱਦਈ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਇਕ ਵਿਅਕਤੀ ਨੇ ਮੁੱਦਈ ਦੇ ਕਾਪਾ ਮਾਰਿਆ ਅਤੇ ਉਸਦੇ ਹੱਥੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਡੀ.ਐੱਸ.ਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਤਫਤੀਸ਼ ਕਰਦਿਆਂ ਪੁਲਸ ਨੇ ਕੁਝ ਹੀ ਘੰਟਿਆਂ 'ਚ ਲੁੱਟ ਕਰਨ ਵਾਲਿਆਂ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਵਿਅਕਤੀ ਰਾਜ ਕੁਮਾਰ, ਸ੍ਰੀ ਮੁਕਤਸਰ ਸਾਹਿਬ ਨੂੰ 12 ਜੂਨ ਨੂੰ ਉਸਦੇ ਘਰ ਅੱਗੋਂ ਤੋਂ ਕਾਬੂ ਕਰ ਲਿਆ ਅਤੇ ਮੁੱਦਈ ਦੇ ਬਿਆਨ 'ਤੇ ਮਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਚੌਤਰਾ, ਗੁਰਸੇਵਕ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਸੁਖਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਨੂੰ ਨਾਮਜਦ ਕਰਕੇ ਦੋਸ਼ੀ ਗੁਰਸੇਵਕ ਸਿੰਘ ਨੂੰ ਪਿੰਡ ਜ਼ੋਧਾ ਜ਼ਿਲ੍ਹਾ ਜਗਰਾਓ ਅਤੇ ਸੁਖਵਿੰਦਰ ਸਿੰਘ ਨੂੰ ਕੱਚਾ ਉਦੇਕਰਨ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਮਿਤੀ 13 ਜੂਨ ਨੂੰ ਗ੍ਰਿਫ਼ਤਾਰ ਕੀਤਾ ਕਰ ਲਿਆ। ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਦੋਸ਼ੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News