ਸਿਟੀ ਹਾਰਟ ਸਕੂਲ ਮਮਦੋਟ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ.10ਵੀਂ ਦੇ ਨਤੀਜਿਆ ਵਿਚ ਮਾਰੀਆ ਮੱਲਾ
Thursday, Jul 16, 2020 - 02:54 PM (IST)
ਮਮਦੋਟ (ਸ਼ਰਮਾ, ਜਸਵੰਤ ) - ਸਰਹੱਦੀ ਇਲਾਕੇ ਮਮਦੋਟ ਵਿਖੇ ਸ਼੍ਰੀ ਰਾਮਪ੍ਰਤਾਪ ਸ਼ਰਮਾ ਐਜੂਕੇਸ਼ਨ ਸੋਸਾਇਟੀ ਵੱਲੋ ਚਲਾਏ ਜਾ ਰਹੇ ਸਿਟੀ ਹਾਰਟ ਸਕੂਲ ਦੇ ਵਿਦਿਆਰਥੀ ਜਿੱਥੇ ਹਰੇਕ ਖੇਤਰ ਵਿਚ ਮੱਲਾ ਮਾਰ ਕੇ ਜ਼ਿਲ੍ਹੇ ਅਤੇ ਸੂਬੇ ਵਿਚ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਹਨ ਉਥੇ ਪੜ੍ਹਾਈ ਦੇ ਖੇਤਰ ਵਿਚ ਵੀ ਵਿਸ਼ੇਸ਼ ਉਪਲਬੱਧੀਆ ਹਾਸਲ ਕਰ ਰਹੇ ਹਨ । ਹੁਣੇ ਐਲਾਨੇ ਗਏ ਸੀ.ਬੀ.ਐਸ.ਈ. ਦੇ 10 ਵੀ ਜਮਾਤ ਦੇ ਨਤੀਜਿਆ ਵਿਚ ਬਲਜਿੰਦਰ ਕੌਰ ਨੇ 93.2 ਪ੍ਰਤੀਸ਼ਤ, ਅਰਮਾਨਪ੍ਰੀਤ ਕੌਰ 91 ਪ੍ਰਤੀਸ਼ਤ , ਪਲਕ ਅਰੋੜਾ ਨੇ 89.4 ਪ੍ਰਤੀਸ਼ਤ, ਗਜਲ ਕਪੂਰ ਨੇ 84 ਪ੍ਰਤੀਸ਼ਤ, ਰਮਨਦੀਪ ਕੌਰ 83 ਪ੍ਰਤੀਸ਼ਤ, ਸਿਮਰਨਪ੍ਰੀਤ ਕੌਰ 82.2 ਪ੍ਰਤੀਸ਼ਤ , ਲੀਜਾ ਭੋਲੇਵਾਸੀਆ ਨੇ 81 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਬੋਰਡ ਪ੍ਰੀਖਿਆ ਵਿਚ ਉਤਮ ਕਾਰਗੁਜਾਰੀ ਦੇ ਕੇ ਚੰਗਾ ਮੁਕਾਮ ਹਾਸਿਲ ਕੀਤਾ ਹੈ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਜਨੀ ਸ਼ਰਮਾਂ ਨੇ ਸਬ ਬੱਚਿਆਂ ਨੂੰ ਉਨ੍ਹਾਂ ਦੁਆਰਾ ਕੀਤੀ ਮੇਹਨਤ ਲਈ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ । ਸਿਟੀ ਹਾਰਟ ਸਕੂਲ ਮਮਦੋਟ ਦੇ ਵਿਦਿਆਰਥੀਆਂ ਵੱਲੋ ਸਖਤ ਮੇਹਨਤ ਅਤੇ ਲਗਨ ਦੇ ਨਤੀਜਿਆ ਸਦਕਾ ਇਲਾਕੇ ਭਰ ਵਿਚ ਵੱਖਰੀ ਪਹਿਚਾਣ ਰੱਖਦੇ ਹਨ । ਇਸ ਮੌਕੇ ਸਕੂਲ ਵਿਚ ਪੁੱਜੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸ਼ਨ ਖਾਸ ਤੌਰ ਤੇ ਪ੍ਰਿੰਸੀਪਲ ਸਾਹਿਬਾ ਸ਼੍ਰੀਮਤੀ ਰਜਨੀ ਸ਼ਰਮਾਂ ਦੇ ਸੁਯੋਗ ਅਗਵਾਈ ਦੇ ਨਿਰਦੇਸ਼ਨ ਦੀ ਖੂਬ ਪ੍ਰਸ਼ੰਸ਼ਾ ਕਰਦੇ ਹੋਏ ਇਸ ਕਾਮਯਾਬੀ ਲਈ ਆਪਣੀ ਖੁਸ਼ੀ ਜਾਹਿਰ ਕੀਤੀ ।