ਸੀ. ਆਈ. ਏ. ਸਟਾਫ ਦੀ ਘਗਰ ਦਰਿਆ ’ਤੇ ਰੇਡ, ਜ਼ਮੀਨ ’ਚ ਦਬੀ 3000 ਲੀਟਰ ਲਾਹਨ ਬਰਾਮਦ

12/20/2019 6:03:32 PM

ਸਮਾਣਾ (ਦਰਦ) - ਸੀ. ਆਈ. ਏ. ਸਟਾਫ ਸਮਾਣਾ ਨੇ ਨਾਜਾਇਜ਼ ਸ਼ਰਾਬ ਤਿਆਰ ਕਰਨ ਅਤੇ ਵੇਚਣ ਵਾਲਿਆਂ ਦੇ ਖਿਲਾਫ ਚਲਾਏ ਅਭਿਆਨ ਤਹਿਤ ਪਿੰਡ ਮਰੋੜੀ ਕੋਲੋਂ ਲੰਘਦੇ ਘਗਰ ਦਰਿਆ ਦੇ ਘਾਟ ’ਤੇ ਰੇਡ ਕੀਤੀ। ਇਸ ਰੇਡ ਦੌਰਾਨ ਉਨ੍ਹਾਂ ਸ਼ਰਾਬ ਤਿਆਰ ਕਰਨ ਲਈ ਜ਼ਮੀਨ ’ਚ ਦਬਾ ਕੇ ਰੱਖੀ 3000 ਹਜ਼ਾਰ ਲੀਟਰ ਲਾਹਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬਧ ’ਚ ਸੀ. ਆਈ. ਏ. ਸਮਾਣਾ ਦੇ ਮੁੱਖੀ ਇੰਸਪੈਕਟਰ ਸਵਰਨ ਗਾਂਧੀ ਨੇ ਦੱਸਿਆ ਕਿ ਏ. ਐੱਸ. ਆਈ. ਕੁਲਦੀਪ ਸਿੰਘ ਧਨੋਆ ਪੁਲਸ ਪਾਰਟੀ ਸਣੇ ਪਿੰਡ ਧਨੇਠਾ ਨੇੜੇ ਮੌਜੂਦ ਸਨ।

ਪਿੰਡ ਮਰੋੜੀ ਦੇ ਘਗਰ ਦਰਿਆ ਕਿਨਾਰੇ ਭਠੀਆਂ ਲਗਾ ਨਾਜ਼ਾਇਜ ਸ਼ਰਾਬ ਤਿਆਰ ਕਰਨ ਦੀ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਉਨ੍ਹਾਂ ਰੇਡ ਕੀਤੀ ਤਾਂ ਜ਼ਮੀਨ ’ਚ ਡੁੰਘੇ ਖੱਡੇ ਪੁੱਟ ਕੇ ਪਲਾਸਟਿਕ ਦੀਆਂ 15 ਪਲੀਆਂ ਵਿਚ ਦਬ ਕੇ ਰੱਖੀ ਕਰੀਬ 3000 ਲੀਟਰ ਲਾਹਨ ਬਰਾਮਦ ਹੋਈ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜਸਵਿੰਦਰ ਸਿੰਘ ਦੀ ਹਾਜ਼ਰੀ ’ਚ ਬਰਾਮਦ ਹੋਈ ਲਾਹਨ ਨੂੰ ਨਸ਼ਟ ਕਰ ਦਿੱਤਾ ਗਿਆ। ਸੀ. ਆਈ. ਏ. ਮੁੱਖੀ ਦੇ ਅਨੁਸਾਰ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਸਦਰ ਥਾਣਾ ਸਮਾਣਾ ’ਚ ਮਾਮਲਾ ਦਰਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 


rajwinder kaur

Content Editor

Related News