ਚਾਈਨਾ ਡੋਰ ਨੇ ਕੱਟਿਆ ਮਾਸੂਮ ਦਾ ਗਲਾ, ਸਾਹ ਦੀ ਨਾਲੀ ਤੱਕ ਲੱਗਿਆ ਡੂੰਘਾ ਕੱਟ
Tuesday, Feb 06, 2024 - 01:07 AM (IST)
ਲੁਧਿਆਣਾ (ਰਾਜ)- ਪੁਲਸ ਦੇ ਲੱਖ ਯਤਨਾਂ ਤੋਂ ਬਾਅਦ ਵੀ ਜਾਨਲੇਵਾ ਪਲਾਸਟਿਕ ਡੋਰ ਸ਼ਹਿਰ ਵਿੱਚ ਵਿਕਣੀ ਬੰਦ ਨਹੀਂ ਹੋਈ। ਪਲਾਸਟਿਕ ਡੋਰ ਨੇ ਆਪਣਾ ਕਹਿਰ ਵਰ੍ਹਾਉਂਦੇ ਹੋਏ ਸਾਈਕਲ ’ਤੇ ਜਾ ਰਹੇ ਇੱਕ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸ ਦੇ ਗਲੇ ਨੂੰ ਚੀਰਦੀ ਹੋਈ ਨਿਕਲ ਗਈ ਜਿਸ ਕਾਰਨ ਬੱਚੇ ਦੇ ਗਲੇ ਦੀ ਉੱਪਰਲੀ ਪਰਤ ਬੁਰੀ ਤਰ੍ਹਾਂ ਕੱਟ ਗਈ ਅਤੇ ਸਾਹ ਦੀ ਨਲੀ ਤੱਕ ਪੁੱਜ ਗਈ। ਉਸ ਨੂੰ ਤੁਰੰਤ ਦੀਪ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਅਪ੍ਰੇਸ਼ਨ ਕਰਕੇ ਗਲੇ ’ਤੇ ਟਾਂਕੇ ਲਗਾਏ ਤਾਂ ਬੱਚੇ ਦੀ ਜਾਨ ਬਚ ਸਕੀ।
ਇਹ ਵੀ ਪੜ੍ਹੋ- ਗੱਲਬਾਤ ਹੋਈ ਬੰਦ ਤਾਂ ਗੁੱਸੇ 'ਚ ਆ ਕੇ ਨੌਜਵਾਨ ਨੇ ਕਰ'ਤਾ ਕਾਂਡ, ਔਰਤ ਦੇ ਫਲੈਟ ਨੂੰ ਹੀ ਲਾ ਦਿੱਤੀ ਅੱਗ
ਜਾਣਕਾਰੀ ਮੁਤਾਬਕ ਜਸਕਰਨ ਸਿੰਘ (13) ਪੱਖੋਵਾਲ ਰੋਡ ਸਥਿਤ ਪਿੰਡ ਫੱਲੇਵਾਲ ਦਾ ਰਹਿਣ ਵਾਲਾ ਹੈ। ਉਹ ਸਾਈਕਲ ’ਤੇ ਦਵਾਈ ਲੈਣ ਜਾ ਰਿਹਾ ਸੀ। ਅਚਾਨਕ ਰਸਤੇ ਵਿੱਚ ਪਲਾਸਟਿਕ ਡੋਰ ਉਸ ਦੀ ਗਰਦਨ ਵਿੱਚ ਫਸ ਗਈ। ਡੋਰ ਨੇ ਜੈਕਟ ਨੂੰ ਚੀਰਦੇ ਹੋਏ ਉਸ ਦਾ ਗਲਾ ਹੀ ਕੱਟ ਦਿੱਤਾ। ਡੋਰ ਦਾ ਕੱਟ ਇੰਨਾ ਡੂੰਘਾ ਸੀ ਕਿ ਗਲੇ ਦੀ ਉੱਪਰਲੀ ਪਰਤ ਪੂਰੀ ਤਰ੍ਹਾਂ ਕੱਟੀ ਗਈ ਸੀ। ਦੀਪ ਹਸਪਤਾਲ ਦੇ ਡਾ.ਅਸ਼ੀਸ਼ ਗੁਪਤਾ ਦੇ ਮੁਤਾਬਕ ਬੱਚੇ ਨੂੰ ਵੀ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਕਾਫੀ ਨਾਜ਼ੁਕ ਸੀ। ਉਸ ਦੀ ਗਰਦਨ ਦਾ ਕੱਟ ਦੇਖ ਕੇ ਉਸ ਦੀ ਸਰਜ਼ਰੀ ਕਰਨੀ ਪਈ। ਬੱਚੇ ਦੀ ਸਾਹ ਦੀ ਨਲੀ ਤੱਕ ਕੱਟ ਪੁੱਜ ਚੁੱਕਾ ਸੀ ਜਿਸ ਕਾਰਨ ਉਸ ਦੀ ਸਰਜਰੀ ਕਰਕੇ ਜਾਨ ਬਚਾਉਣਾ ਇੱਕ ਚੁਣੌਤੀ ਸੀ। ਉਨ੍ਹਾਂ ਨੇ ਆਪਰੇਸ਼ਨ ਕਰਕੇ ਸਾਹ ਦੀ ਨਲੀ ਨੂੰ ਜੋੜਿਆ। ਫਿਰ ਉੱਪਰਲੀ ਪਰਤ ‘ਤੇ ਟਾਂਕੇ ਲਗਾਏ ਗਏ। ਬਹੁਤ ਮੁਸ਼ਕਲ ਨਾਲ ਬੱਚੇ ਦੀ ਜਾਨ ਬਚਾਈ ਜਾ ਸਕੀ।
ਇਹ ਵੀ ਪੜ੍ਹੋ- ਉੱਤਰਾਖੰਡ 'ਚ ਆਦਮਖ਼ੋਰ ਤੇਂਦੁਏ ਦਾ ਕਹਿਰ, 2 ਮਾਸੂਮਾਂ ਨੂੰ ਬਣਾਇਆ ਸ਼ਿਕਾਰ, ਤੇਂਦੁਏ ਨੂੰ ਮਾਰਨ ਦੇ ਆਦੇਸ਼ ਜਾਰੀ
ਪਲਾਸਟਿਕ ਡੋਰ ਦਾ ਕਰੋ ਬਾਈਕਾਟ
ਬੇਸਹਾਰਿਆਂ ਦਾ ਸਹਾਰਾ ਟਰੱਸਟ ਦੇ ਮੁੱਖ ਸੇਵਾਦਾਰ ਗਗਨ ਢੰਡ ਦਾ ਕਹਿਣਾ ਹੈ ਕਿ ਪਲਾਸਟਿਕ ਡੋਰ ਦਾ ਬਾਈਕਾਟ ਹੋਣਾ ਚਾਹੀਦਾ ਹੈ। ਕੁਝ ਲੋਕ ਮਾਮੂਲੀ ਲਾਲਚ ਕਾਰਨ ਇਹ ਜਾਨਲੇਵਾ ਡੋਰ ਵੇਚਦੇ ਹਨ ਅਤੇ ਕੁਝ ਲੋਕ ਆਪਣੇ ਕੁਝ ਦੇਰ ਦੇ ਆਨੰਦ ਲਈ ਇਹ ਡੋਰ ਖਰੀਦ ਕੇ ਪਤੰਗਬਾਜ਼ੀ ਕਰਦੇ ਹਨ। ਪਰ ਇਨ੍ਹਾਂ ਸਭ ਵਿੱਚ ਨੁਕਸਾਨ ਆਮ ਜਨਤਾ ਦਾ ਹੀ ਹੁੰਦਾ ਹੈ। ਇਹ ਆਪਣੇ ਆਪ ਵਿੱਚ ਕੋਈ ਪਹਿਲਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਵਿੱਚ ਲੋਕਾਂ ਨੂੰ ਜਾਨ ਤੱਕ ਗੁਆਉਣੀ ਪੈ ਗਈ। ਕੁਝ ਦਿਨ ਪਹਿਲਾਂ ਲੋਹੜੀ ਦੇ ਆਸ ਪਾਸ ਹੋਏ ਇੱਕ ਹਾਦਸੇ ਵਿੱਚ ਇੱਕ ਨੌਜਵਾਨ ਅਪਾਹਜ ਹੋ ਗਿਆ। ਡੋਰ ਨਾਲ ਉਸ ਦਾ ਪੈਰ ਹੀ ਕੱਟ ਗਿਆ। ਲੋਕਾਂ ਨੂੰ ਚਾਹੀਦਾ ਹੈ ਕਿ ਪਲਾਸਟਿਕ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੀ ਸੂਚਨਾ ਪੁਲਸ ਨੂੰ ਦੇਣ ਤਾਂ ਕਿ ਉਨ੍ਹਾਂ ’ਤੇ ਕਾਰਵਾਈ ਹੋ ਸਕੇ।
ਇਹ ਵੀ ਪੜ੍ਹੋ- ਇੰਗਲੈਂਡ ਦੇ ਕਿੰਗ ਚਾਰਲਸ ਨੂੰ ਹੋਇਆ ਕੈਂਸਰ, ਬਕਿੰਘਮ ਪੈਲੇਸ ਨੇ ਸਾਂਝੀ ਕੀਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e