ਚਾਈਨਾ ਡੋਰ ਬਰਾਮਦ, ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ

01/24/2019 2:06:38 AM

ਬਠਿੰਡਾ, (ਜ.ਬ.)- ਪੁਲਸ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਬਰਾਮਦਗੀ ’ਚ ਪਹਿਲੀ ਵਾਰ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਦਕਿ ਇਸ ਤੋਂ ਪਹਿਲਾਂ ਸਿਰਫ ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਤਹਿਤ ਹੀ ਕੇਸ ਦਰਜ ਹੁੰਦਾ ਸੀ, ਜਿਸ ਦੀ ਜ਼ਮਾਨਤ ਥਾਣੇ ਵਿਚ ਹੀ ਹੋ ਜਾਂਦੀ ਸੀ। ਥਾਣਾ ਕੈਨਾਲ ਕਾਲੋਨੀ ਪੁਲਸ ਨੇ ਬੀਤੀ ਰਾਤ ਪ੍ਰਤਾਪ ਨਗਰ ’ਚ ਇਕ ਡੋਰ ਵਿਕਰੇਤਾ ਕੋਲ ਛਾਪੇਮਾਰੀ ਕੀਤੀ। ਪੁਲਸ ਨੇ ਮੌਕੇ ’ਤੇ ਮੁਲਜ਼ਮ ਮੋਹਿਤ ਨੂੰ ਗ੍ਰਿਫਤਾਰ ਕਰ ਲਿਆ ਤੇ ਉਸਦੀ ਦੁਕਾਨ ਤੋਂ 13 ਗੁੱਟੇ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮ ਖਿਲਾਫ ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਦੇ ਉਲੰਘਣਾ ਤਹਿਤ ਵੱਖ-ਵੱਖ ਧਾਰਾਵਾਂ ਲਾ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਈਨਾ ਡੋਰ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

ਚਾਈਨਾ ਡੋਰ ਪ੍ਰਤੀ ਪੁਲਸ ਪ੍ਰਸ਼ਾਸਨ ਸਖ਼ਤ, ਕਈ ਦੁਕਾਨਾਂ ’ਤੇ ਚੈਕਿੰਗ
ਬਠਿੰਡਾ,(ਜ.ਬ.)-ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ’ਚ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਪਤੰਗ ਵਿਕਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤੇ ਇਸ ਦੌਰਾਨ ਸਾਰਿਆਂ ਨੂੰ ਚਾਈਨਾ ਡੋਰ ਨਾ ਵੇਚਣ ਦੇ ਨਿਰਦੇਸ਼ ਦਿੱਤੇ। ਸ਼ਹਿਰ ਤੋਂ ਇਲਾਵਾ ਅਲੱਗ-ਅਲੱਗ ਹਿੱਸਿਅਾਂ ’ਚ ਦੁਕਾਨਦਾਰਾਂ ਦੀ ਤਲਾਸ਼ੀ ਵੀ ਕੀਤੀ ਗਈ ਤਾਂਕਿ ਇਸ ਜਾਨਲੇਵਾ ਡੋਰ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ। ਇਸ ਮੌਕੇ ਦੁਕਾਨਦਾਰਾਂ ਨੇ ਵੀ ਚਾਈਨਾ ਡੋਰ ਨਾ ਵੇਚਣ ਦਾ ਭਰੋਸਾ ਦਿੱਤਾ। ਡੀ. ਐੱਸ. ਪੀ. ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਪਾਬੰਦੀਸ਼ੁਦਾ ਚਾ ਵੇਚਣ ਵਾਲਿਆਂ ਦੇ ਨਾਲ-ਨਾਲ ਖਰੀਦਣ ਵਾਲਿਆਂ ਦੇ ਨਾਲ ਵੀ ਸਖਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਪੇ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਬੱਚਿਆਂ ਨੂੰ ਚਾਈਨਾ ਡੋਰ ਨਾ ਖਰੀਦਣ ਦੇਣ ਕਿਉਂਕਿ ਜੇਕਰ ਕੋਈ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਹੋਇਆ ਫਡ਼ਿਆ ਗਿਆ ਤਾਂ ਉਸ ਦੇ ਖਿਲਾਫ ਵੀ ਪੁਲਸ ਕਾਰਵਾਈ ਹੋ ਸਕਦੀ ਹੈ। 


Related News