ਬੱਚਾ ਅਗਵਾ ਕਰਨ ਵਾਲੇ ਦਾ ਪੁਲਸ ਨੇ ਕੀਤਾ ਸਕੈੱਚ ਜਾਰੀ

Saturday, Oct 13, 2018 - 07:22 PM (IST)

ਬੱਚਾ ਅਗਵਾ ਕਰਨ ਵਾਲੇ ਦਾ ਪੁਲਸ ਨੇ ਕੀਤਾ ਸਕੈੱਚ ਜਾਰੀ

ਭਵਾਨੀਗੜ,(ਵਿਕਾਸ, ਸੰਜੀਵ)— ਤਿੰਨ ਦਿਨ ਪਹਿਲਾ ਪਿੰਡ ਘਰਾਚੋਂ ਤੋਂ ਰਿਸ਼ਤੇਦਾਰ ਬਣ ਕੇ ਘਰੋਂ 3 ਮਹੀਨੇ ਦਾ ਬੱਚਾ ਅਗਵਾ ਕਰਕੇ ਲੈ ਜਾਣ ਦੇ ਮਾਮਲੇ 'ਚ ਪੁਲਸ ਵੱਲੋਂ ਸ਼ਨੀਵਾਰ ਨੂੰ ਸ਼ੱਕੀ ਵਿਅਕਤੀ ਦਾ ਸਕੈੱਚ ਜਾਰੀ ਕੀਤਾ ਗਿਆ ਹੈ । ਇਸ ਸਬੰਧੀ ਇੰਸਪੈਕਟਰ ਪ੍ਰਿਤਪਾਲ ਸਿੰਘ ਐੱਸ. ਐੱਚ. ਓ. ਥਾਣਾ ਭਵਾਨੀਗੜ੍ਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਚੇ ਦੇ ਪਰਿਵਾਰ ਦੇ ਦੱਸਣ ਮੁਤਾਬਕ ਪੁਲਸ ਨੇ ਮਾਹਿਰਾਂ ਤੋਂ ਅਗਵਾਕਾਰ ਸ਼ੱਕੀ ਵਿਅਕਤੀ ਦਾ ਸਕੈੱਚ ਕਰਵਾਇਆ ਹੈ। ਪੁਲਸ ਨੇ ਸ਼ੱਕੀ ਵਿਅਕਤੀ ਦਾ ਸਕੈੱਚ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰਕੇ ਲੋਕਾਂ ਤੋਂ ਸਹਿਯੋਗ ਦਾ ਮੰਗ ਕੀਤੀ ਹੈ । ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਮਾਮਲੇ 'ਚ ਪੁਲਸ ਵੱਖ-ਵੱਖ ਪਹਿਲੂਆਂ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮਾਮਲੇ ਨੂੰ ਕੈ ਕੇ ਪੁਲਸ ਦੀਆਂ 10 ਟੀਮਾਂ ਪੰਜਾਬ , ਹਰਿਆਣਾ ਸਮੇਤ ਹੋਰ ਸੂਬਿਆਂ 'ਚ ਬੱਚੇ ਦੀ ਭਾਲ ਲਈ ਰਵਾਨਾ ਕੀਤੀਆਂ ਗਈਆਂ ਹਨ।


Related News