ਛੱਪੜਾਂ ਦੀ ਸੰਭਾਲ ਅਤੇ ਸੁੰਦਰੀਕਰਨ ਪਿੰਡਾਂ ਦੀ ਵਿਰਾਸਤ ਦਾ ਹਿੱਸਾ : ਨਕੱਈ

02/04/2023 6:20:30 PM

ਮਾਨਸਾ (ਮਿੱਤਲ) : ਦਿੱਲੀ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਪਿੰਡ ਸਾਂਪਲਾ ਵਿਖੇ ਛੱਪੜਾਂ ਦੀ ਵਿਰਾਸਤ ਸੰਭਾਲਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕਿਹਾ ਹੈ ਕਿ ਛੱਪੜਾਂ ਦੀ ਸੰਭਾਲ ਕਰਕੇ ਇਸ ਪਿੰਡ ਵਿੱਚ ਸੈਰਗਾਹ ਦੇ ਨਾਲ ਵਿਰਾਸਤ ਸੰਭਾਲੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਛੱਪੜ ਜਿੱਥੇ ਪੰਜਾਬ ਦੀ ਵਿਰਾਸਤ ਦਾ ਹਿੱਸਾ ਹਨ।  ਉੱਥੇ ਮਨਰੇਗਾ ਸਕੀਮ ਤਹਿਤ ਛੱਪੜਾਂ ਦਾ ਸੁੰਦਰੀਕਰਨ ਕਰਕੇ ਇਸ ਦੀ ਦਿੱਖ ਸੰਵਾਰੀ ਜਾ ਸਕਦੀ ਹੈ। ਜਗਦੀਪ ਸਿੰਘ ਨਕੱਈ ਨੇ ਇਸ ਪਿੰਡ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਇਹ ਪਿੰਡ ਦੇ ਛੱਪੜ ਵਿਚਾਲੇ ਇਕ ਖੂਬਸੂਰਤ ਸੜਕ ਹੈ। ਜਿੱਥੇ ਪੌਦੇ ਅਤੇ ਹੋਰ ਫੁੱਲਦਾਰ ਪੌਦੇ ਲਗਾ ਕੇ ਇਸ ਦਾ ਸੁੰਦਰੀਕਰਨ ਕੀਤਾ ਜਾ ਸਕਦਾ ਹੈ। ਇਹ ਜਗ੍ਹਾ ਦੇਖਣਯੋਗ ਅਤੇ ਵਿਸ਼ਾਲ ਸੈਰਗਾਹ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ ਛੱਪੜਾਂ ਤੋਂ ਪਛਾਣੇ ਜਾਂਦੇ ਹਨ। ਹਰਿਆਣਾ ਦਾ ਸਾਂਪਲਾ ਵੀ ਇਹੀ ਭੁਲੇਖਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਖੂਬਸੂਰਤ ਹੈ ਅਤੇ ਛੱਪੜਾਂ ਦੀ ਸੰਭਾਲ ਅਤੇ ਸੁੰਦਰੀਕਰਨ ਦੇ ਨਾਲ ਇਕ ਨਿਵੇਕਲਾ ਰੂਪ ਲੇਕ ਦਾ ਰੂਪ ਧਾਰਨ ਕਰ ਲਵੇਗਾ। ਉਨ੍ਹਾਂ ਕਿਹਾ ਕਿ ਜਦੋਂ ਇਹ ਸੈਰਗਾਹ ਬਣ ਗਈ ਤਾਂ ਆਤਮਿਕ ਅਤੇ ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਤੰਦਰੁਸਤੀ ਵੀ ਸਾਡੇ ਸਰੀਰ ਦਾ ਹਿੱਸਾ ਬਣ ਜਾਵੇਗੀ ਕਿਉਂਕਿ ਸੋਹਣੀਆਂ ਜਗ੍ਹਾਵਾਂ, ਸੋਹਣੇ ਸਰੀਰ, ਸੋਹਣਾ ਵਾਤਾਵਰਣ ਅਤੇ ਮਨਮੋਹਕ ਬਣ ਜਾਂਦੀਆਂ ਹਨ। ਸਾਂਪਲਾ ਪਿੰਡ ਵੀ ਇਸ ਦੀ ਉਦਾਹਰਣ ਹੋ ਸਕਦਾ ਹੈ। 

ਉਨ੍ਹਾਂ ਕਿਹਾ ਕਿ ਉਹ ਸਰਕਾਰ ਕੋਲ ਵੀ ਅਜਿਹੇ ਖੂਬਸੂਰਤ ਪਾਰਕ ਉਸਾਰਨ ਦੀ ਮੰਗ ਰੱਖਣਗੇ। ਜਿੱਥੇ ਮਨਰੇਗਾ ਸਕੀਮ ਤਹਿਤ ਵਧੀਆ ਪਾਰਕ ਉਸਾਰਿਆ ਜਾਵੇ। ਜਗਦੀਪ ਸਿੰਘ ਨਕੱਈ ਨੇ ਦੱਸਿਆ ਕਿ ਪਿੰਡ ਸਾਂਪਲਾ ਦੇ ਇਸ ਛੱਪੜ ਦੇ ਨਾਲ ਲੰਮੀ-ਚੋੜੀ ਸੜਕ, ਪਾਰਕ ਅਤੇ ਓਪਨ ਜਿੰਮ ਬਣਿਆ ਹੋਇਆ ਹੈ। ਜਿਸ ਨਾਲ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਤਾਂ ਲੱਗਦੇ ਹੀ ਹਨ। ਆਮ ਤੌਰ ’ਤੇ ਅੱਜ ਕੁਦਰਤ ਵੱਲੋਂ ਬਖਸ਼ੀ ਸੁੰਦਰਤਾ ਸ਼ਹਿਰੀਕਰਨ ਦੀ ਭੇਂਟ ਚੜ੍ਹ ਰਹੀ ਹੈ ਅਤੇ ਪਿੰਡ ਵੀ ਬਹੁਤੇ ਅਜਿਹੇ ਨਹੀਂ ਰਹੇ, ਜਿੱਥੇ ਇਸ ਦੀ ਸੰਭਾਲ ਕੀਤੀ ਜਾਵੇ।  ਉਨ੍ਹਾਂ ਕਿਹਾ ਕਿ ਹਰਿਆਣਾ ਦਾ ਪਿੰਡ ਸਾਂਪਲਾ ਇਸ ਦੀ ਮਿਸਾਲ ਹੈ ਕਿ ਜੇਕਰ ਕੋਈ ਇਸ ਛੱਪੜ ਦੇ ਨਾਲ ਬਣੀ ਪਾਰਕ ਅਤੇ ਜਿੰਮ ਨੂੰ ਵੇਖ ਲਵੇ ਤਾਂ ਉਹ ਇਸ ਦੀ ਸੁੰਦਰਤਾ ਦਾ ਆਨੰਦ ਮਾਣੇ ਬਿਨਾ ਨਹੀਂ ਰਹਿ ਸਕਦਾ। ਨਕੱਈ ਨੇ ਕਿਹਾ ਕਿ ਹਰ ਪਿੰਡ ਵਿੱਚ ਕਰੀਬ ਇਹ ਛੱਪੜ ਹੁੰਦੇ ਹਨ।  ਪਰ ਉਨ੍ਹਾਂ ਨੂੰ ਸੰਭਾਲ ਕੇ ਅਜਿਹਾ ਬਣਾਇਆ ਜਾ ਸਕਦਾ ਹੈ।


Gurminder Singh

Content Editor

Related News