2 ਕਿੱਲੋ ਸੋਨੇ ਦੇ ਬਣਾਏ ਗਹਿਣੇ, ਪੇਮੈਂਟ ''ਚ ਦਿੱਤੇ ਚੈੱਕ ਹੋ ਗਏ ਬਾਊਂਸ, ਮਾਮਲਾ ਦਰਜ
Monday, Dec 25, 2023 - 09:16 PM (IST)
ਲੁਧਿਆਣਾ (ਰਾਜ)- ਇਕ ਜੋੜੇ ਵੱਲੋਂ ਜਿਊਲਰ ਤੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਬਣਾ ਲਏ ਗਏ ਅਤੇ ਬਾਅਦ 'ਚ ਉਨ੍ਹਾਂ ਵੱਲੋਂ ਦਿੱਤੇ ਗਏ ਚੈੱਕ ਬਾਊਂਸ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਖਰੀਦੇ ਗਏ ਗਹਿਣਿਆਂ ਦੀ ਪੇਮੈਂਟ ਨਕਦ ਨਹੀਂ, ਬਲਕਿ ਚੈੱਕ ਰਾਹੀਂ ਕੀਤੀ ਜੋ ਕਿ ਬੈਂਕ ਵਿਚ ਬਾਊਂਸ ਹੋ ਗਏ।
ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ
ਪੁਲਸ ਨੂੰ ਸ਼ਿਕਾਇਤ ਵਿਚ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਫੁਹਾਰਾ ਚੌਕ ਨੇੜੇ ਵਿਜੇ ਜਿਊਲਰਸ ਦੇ ਨਾਂ ਨਾਲ ਦੁਕਾਨ ਹੈ। ਉਕਤ ਮੁਲਜ਼ਮਾਂ ਨੇ ਉਸ ਦੇ ਕੋਲੋ 2 ਕਿਲੋ 145 ਗ੍ਰਾਮ ਸੋਨੇ ਦੇ ਗਹਿਣੇ ਬਣਵਾਏ ਸਨ। ਮੁਲਜ਼ਮਾਂ ਨੇ 25-25 ਲੱਖ ਰੁਪਏ ਦੇ ਚੈੱਕ ਦਿੱਤੇ ਸਨ, ਜੋ ਕਿ ਬੈਂਕ ਵਿਚ ਬਾਊਂਸ ਹੋ ਗਏ। ਇਸ 'ਤੇ ਜਦ ਉਸ ਨੇ ਮੁਲਜ਼ਮਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਚੈੱਕ ਫੇਲ੍ਹ ਹੋ ਗਏ ਹਨ ਅਤੇ ਉਨ੍ਹਾਂ ਨੂੰ ਪੇਮੈਂਟ ਕੈਸ਼ ਕਰਨ ਲਈ ਕਿਹਾ ਤਾਂ ਮੁਲਜ਼ਮ ਉਸ ਨੂੰ ਪੈਸੇ ਦੇਣ ਲਈ ਟਾਲ-ਮਟੋਲ ਕਰਨ ਲੱਗੇ।
ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ
ਜਦ ਦੁਕਾਨਦਾਰ ਨੇ ਗਹਿਣਿਆਂ ਦੇ ਪੈਸੇ ਮੰਗੇ ਤਾਂ ਮੁਲਜ਼ਮਾਂ ਨੇ ਪੈਸੇ ਨਹੀਂ ਦਿਤੇ। ਇਸ ਤੋਂ ਬਾਅਦ ਦੁਕਾਨਦਾਰ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਵਿਜੇ ਕੁਮਾਰ ਦੀ ਸ਼ਿਕਾਇਤ ’ਤੇ ਨਰੇਸ਼ ਗਰਗ, ਨੀਲਮ ਗਰਗ ਅਤੇ ਉਨ੍ਹਾਂ ਦੇ ਬੇਟੇ ਹਰਸ਼ੀਲ ਗਰਗ ਖਿਲਾਫ ਸਾਜਿਸ਼ ਤਹਿਤ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8