ਚੈਕ ਬਾਊਂਸ ਮਾਮਲੇ ''ਚ ਨੌਜਵਾਨ ਨੂੰ 2 ਸਾਲ ਦੀ ਸਜ਼ਾ
Friday, Aug 23, 2019 - 11:56 PM (IST)
ਚੰਡੀਗੜ੍ਹ, (ਸੰਦੀਪ): ਚੈਕ ਬਾਊਂਸ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਮਨੋਜ ਨੂੰ 2 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਚੈਕ ਦੀ ਅਮਾਊਂਟ 26, 02,518 ਰੁਪਏ ਵੀ ਵਾਪਿਸ ਕਰਨ ਦਾ ਆਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੈਕਟਰ-9 ਸਥਿਤ ਇੱਕ ਨਿੱਜੀ ਕੰਪਨੀ ਦੇ ਕਰਮਚਾਰੀ ਸਰਬਜੀਤ ਨੇ ਜ਼ਿਲ੍ਹਾ ਅਦਾਲਤ 'ਚ ਸਿਵਲ ਸੂਟ ਦਰਜ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਇੱਕ ਨਾਨ-ਬੈਂਕਿੰਗ ਫਾਈਨੈਂਸ਼ੀਅਲ ਕੰਪਨੀ ਹੈ ਅਤੇ ਆਪਣੇ ਗਾਹਕਾਂ ਨੂੰ ਕਰਜ਼ ਦਿੰਦੀ ਹੈ।ਉਨ੍ਹਾਂ ਦੱਸਿਆ ਕਿ ਮਨੋਜ ਨੇ ਵੀ ਉਨ੍ਹਾਂ ਦੀ ਕੰਪਨੀ ਤੋਂ ਸਾਰੇ ਐਗਰੀਮੈਂਟ ਸਾਈਨ ਕਰਨ ਤੋਂ ਬਾਅਦ ਕਰਜ਼ ਲਿਆ ਸੀ। ਐਗਰੀਮੈਂਟ 'ਚ ਕੰਪਨੀ ਤੇ ਮਨੋਜ ਵਿਚਕਾਰ ਡੀਲ ਹੋਈ ਸੀ ਕਿ ਮਨੋਜ ਕਰਜ਼ ਦੇ ਪੈਸੇ ਵਾਪਿਸ ਕਰਨ ਲਈ ਦਾਅਵੇਦਾਰ ਹੈ। ਇਸ ਤੋਂ ਬਾਅਦ ਜਦੋਂ ਮਨੋਜ ਨੇ 27 ਮਾਰਚ, 2017 ਨੂੰ ਕਰਜ਼ ਦੇ 26,02,518 ਰੁਪਏ ਦੇਣ ਲਈ ਕੰਪਨੀ ਨੂੰ ਚੈਕ ਦਿੱਤਾ ਤਾਂ ਜਦੋਂ ਚੈਕ ਨੂੰ ਬੈਂਕ 'ਚ ਲਾਇਆ ਗਿਆ ਤਾਂ ਉਹ ਅਕਾਊਂਟ 'ਚ ਪੈਸੇ ਨਾ ਹੋਣ ਕਾਰਨ ਬਾਊੁਂਸ ਹੋ ਗਿਆ। ਇਸ ਤੋਂ ਬਾਅਦ ਮਨੋਜ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਗਿਆ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ।