ਆਸਟ੍ਰੇਲੀਆ ਸੈਟਲ ਕਰਵਾਉਣ ਦੇ ਨਾਂ ''ਤੇ ਮਾਰੀ 32 ਲੱਖ ਦੀ ਠੱਗੀ, 4 ਖ਼ਿਲਾਫ਼ ਮਾਮਲਾ ਦਰਜ

Monday, Oct 02, 2023 - 04:44 PM (IST)

ਆਸਟ੍ਰੇਲੀਆ ਸੈਟਲ ਕਰਵਾਉਣ ਦੇ ਨਾਂ ''ਤੇ ਮਾਰੀ 32 ਲੱਖ ਦੀ ਠੱਗੀ, 4 ਖ਼ਿਲਾਫ਼ ਮਾਮਲਾ ਦਰਜ

ਖਰੜ (ਜ. ਬ.) : ਵਿਦੇਸ਼ 'ਚ ਸੈਟਲ ਕਰਵਾਉਣ ਦੇ ਨਾਂ ’ਤੇ 32 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਪੁਲਸ ਨੇ 4 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਖਰੜ ਦੇ ਪਿੰਡ ਮਦਨਹੇੜੀ ਦੇ ਵਸਨੀਕ ਹਰਜਿੰਦਰ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਖੇਤੀ ਕਰਦਾ ਹੈ। ਜਗਰੂਪ ਸਿੰਘ ਉਰਫ਼ ਜੋਗੀ ਉਸ ਦਾ ਪੁਰਾਣਾ ਜਾਣਕਾਰ ਹੈ। ਉਸ ਦੇ ਬੇਟੇ ਨੂੰ ਵਿਦੇਸ਼ ਭੇਜਣ ਸਬੰਧੀ ਗੱਲ ਕੀਤੀ ਸੀ। ਜਗਰੂਪ ਨੇ ਦੱਸਿਆ ਸੀ ਕਿ ਕੁਝ ਦੋਸਤ ਵਿਦੇਸ਼ ਪੈਸੇ ਭੇਜਣ ਦਾ ਕੰਮ ਕਰਦੇ ਹਨ। ਨਵੰਬਰ 2022 ਨੂੰ ਮੁਲਜ਼ਮ ਜਗਰੂਪ ਸਿੰਘ ਨਾਲ ਕਰਮਜੀਤ ਸਿੰਘ ਦਿਓਲ ਨੂੰ ਮਿਲਿਆ। ਮੋਹਾਲੀ ਦੇ ਸੈਕਟਰ-75 ਸਥਿਤ ਉਨ੍ਹਾਂ ਦਾ ਜੀ. ਐੱਫ਼. ਇਮੀਗ੍ਰੇਸ਼ਨ ਦਫ਼ਤਰ ਟਾਵਰ ਦੀ 5ਵੀਂ ਮੰਜ਼ਲ ’ਤੇ ਸੀ। ਉਸ ਨੇ ਬੇਟੇ ਨੂੰ ਆਸਟ੍ਰੇਲੀਆ ਭੇਜਣ ਲਈ 16 ਲੱਖ ਰੁਪਏ ਦਾ ਖਰਚਾ ਦੱਸਿਆ। ਉਸ ਦੇ ਕਹਿਣ ’ਤੇ ਉਕਤ ਕੰਪਨੀ ਦੇ ਖਾਤੇ ਵਿਚ 5 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ 2 ਲੱਖ ਰੁਪਏ ਇਕ ਹੋਰ ਮੁਲਜ਼ਮ ਦੇ ਦਫ਼ਤਰ ਵਿਚ ਜਾ ਕੇ ਨਕਦ ਦੇ ਦਿੱਤੇ ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਹੋਏ ਸਰਗਰਮ ‘ਦਿੱਲੀਓਂ’ ਤਾਰ ‘ਖੜਕਣ’ ਦੀ ਚਰਚਾ

9 ਲੱਖ ਦਾ ਚੈੱਕ ਹੋ ਗਿਆ ਬਾਊਂਸ
ਮੁਲਜ਼ਮਾਂ ਨੇ 26 ਜਨਵਰੀ 2023 ਨੂੰ ਬੇਟੇ ਦੀ ਦਿੱਲੀ ਤੋਂ ਥਾਈਲੈਂਡ ਦੀ ਫਲਾਈਟ ਬੁੱਕ ਕਰਵਾ ਦਿੱਤੀ ਅਤੇ ਕਿਹਾ ਕਿ ਦੋ ਦਿਨ ਉੱਥੇ ਰਹਿਣ ਤੋਂ ਬਾਅਦ ਉਹ ਉਸ ਦੇ ਬੇਟੇ ਨੂੰ ਆਸਟ੍ਰੇਲੀਆ ਦਾ ਵੀਜ਼ਾ ਅਤੇ ਟਿਕਟ ਦੇ ਦੇਣਗੇ। ਉਸ ਦਾ ਇਕ ਸਾਥੀ ਵੀ ਆਪਣੇ ਪੁੱਤਰ ਨਾਲ ਬੈਂਕਾਕ ਗਿਆ ਹੋਇਆ ਸੀ, ਜਿੱਥੇ ਉਸ ਦੇ ਲੜਕੇ ਨੂੰ ਦੋ ਦਿਨ ਇਕ ਹੋਟਲ ਵਿਚ ਰੱਖਿਆ ਗਿਆ। ਹੋਟਲ ਦਾ ਕਮਰਾ ਕਰਮਜੀਤ ਸਿੰਘ ਦਿਓਲ ਦੇ ਨਾਂ ’ਤੇ ਬੁੱਕ ਸੀ। ਇਸ ਤੋਂ ਬਾਅਦ ਉਸ ਦੇ ਬੇਟੇ ਨੂੰ ਥਾਈਲੈਂਡ ਦੇ ਪਤਾਇਆ ਸ਼ਹਿਰ ਲਿਜਾਇਆ ਗਿਆ। ਬਾਅਦ ਵਿਚ ਮੁਲਜ਼ਮਾਂ ਨੇ ਬੇਟੇ ਨੂੰ ਨਾ ਤਾਂ ਆਸਟ੍ਰੇਲੀਆ ਦਾ ਵੀਜ਼ਾ ਲਵਾ ਕੇ ਦਿੱਤਾ ਅਤੇ ਨਾ ਹੀ ਟਿਕਟ ਕਰਵਾ ਕੇ ਦਿੱਤੀ। ਪਤਾਇਆ ਵਿਚ 7 ਦਿਨ ਰਹਿਣ ਤੋਂ ਬਾਅਦ ਬੇਟਾ ਵਾਪਸ ਭਾਰਤ ਆ ਗਿਆ।

ਇਹ ਵੀ ਪੜ੍ਹੋ- 114 ਸਾਲ ਪਹਿਲਾਂ ਬਣੇ ਜਲੰਧਰ ਦੇ ਸਿਵਲ ਹਸਪਤਾਲ ਨੇ ਹਾਲੇ ਵੀ VIP ਇਤਿਹਾਸ ਨੂੰ ਸੰਜੋਇਆ, ਜਾਣੋ ਕਿਵੇਂ

ਇਸ ਤੋਂ ਬਾਅਦ ਕਰਮਜੀਤ ਦਿਓਲ ਨੇ ਬੇਟੇ ਦਾ ਪਾਸਪੋਰਟ ਮੰਗਵਾ ਕੇ ਕੁਝ ਮਹੀਨੇ ਪਹਿਲਾਂ 24 ਮਾਰਚ 2023 ਨੂੰ ਵੀਜ਼ਾ ਲਵਾਉਣ ਦੇ ਨਾਂ ’ਤੇ 16 ਲੱਖ ਰੁਪਏ ਦੀ ਹੋਰ ਮੰਗ ਕੀਤੀ, ਜੋ ਰਕਮ ਉਸ ਨੇ ਉਨ੍ਹਾਂ ਨੂੰ ਸੌਂਪ ਦਿੱਤੀ। ਮੁਲਜ਼ਮਾਂ ਨੇ 17 ਮਾਰਚ ਨੂੰ ਬੇਟੇ ਨੂੰ ਆਸਟ੍ਰੇਲੀਆ ਦਾ ਵੀਜ਼ਾ ਦੇ ਦਿੱਤਾ ਤੇ 20 ਮਈ ਨੂੰ ਉਨ੍ਹਾਂ ਦਾ ਬੇਟਾ ਆਸਟ੍ਰੇਲੀਆ ਜਾਣ ਲਈ ਦਿੱਲੀ ਏਅਰਪੋਰਟ ’ਤੇ ਪਹੁੰਚ ਗਿਆ, ਜਿਥੇ ਏਅਰਪੋਰਟ ਅਥਾਰਟੀ ਵਲੋਂ ਵੀਜ਼ਾ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਵੀਜ਼ਾ ਫਰਜ਼ੀ ਹੈ। ਮੁਲਜ਼ਮਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਵਲੋਂ 9 ਲੱਖ ਦਾ ਇਕ ਚੈੱਕ ਉਸ ਨੂੰ ਦੇ ਦਿੱਤਾ ਗਿਆ, ਜੋ ਕਿ ਬਾਊਂਸ ਹੋ ਗਿਆ। ਇਸ ਤੋਂ ਬਾਅਦ ਜਦੋਂ 32 ਲੱਖ ਦੀ ਰਕਮ ਵਾਪਸ ਮੰਗੀ ਤਾਂ ਮੁਲਜ਼ਮਾਂ ਨੇ ਫ਼ੋਨ ਤਕ ਚੁੱਕਣਾ ਬੰਦ ਕਰ ਦਿੱਤਾ। 

ਇਸ ਤਰ੍ਹਾਂ ਮੁਲਜ਼ਮਾਂ ਵਲੋਂ ਪੂਰੀ ਸੋਚੀ-ਸਮਝੀ ਸਾਜਿਸ਼ ਤਹਿਤ ਉਸ ਨੂੰ ਧੋਖੇ ਵਿਚ ਰੱਖ ਕੇ 32 ਲੱਖ ਰੁਪਏ ਦਾ ਗਬਨ ਕੀਤਾ ਗਿਆ ਹੈ, ਜਿਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੇ ਜਾਣ ’ਤੇ ਕਰਮਜੀਤ ਸਿੰਘ ਦਿਓਲ ਪਿੰਡ ਮੌਜਪੁਰ, ਮੋਹਾਲੀ, ਗੁਰਦੀਪ ਸਿੰਘ ਨਾਭਾ, ਪਟਿਆਲਾ, ਗੁਰਪ੍ਰੀਤ ਸਿੰਘ ਸ਼ਿਵਾਲਿਕ ਸਿਟੀ ਖਰੜ ਤੇ ਮਨਜੀਤ ਸਿੰਘ ਡਾਇਰੈਕਟਰ ਫਾਰੇਨ ਡ੍ਰੀਮਜ਼ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਦਿਲਸ਼ਾਦ ਕਾਲੋਨੀ, ਦਿੱਲੀ ਨਿਵਾਸੀ ਖਿਲਾਫ਼ ਉਪਰੋਕਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News