ਚੰਡੀਗੜ੍ਹ ਅਤੇ ਬਲਟਾਣਾ ਵਾਸੀਆਂ ਨੂੰ ਲੰਬੇ ਜਾਮ ਤੋਂ ਮਿਲੇਗਾ ਛੁਟਕਾਰਾ, ਰੇਲਵੇ ਖਰਚੇਗਾ 8 ਕਰੋੜ ਰੁਪਏ

12/18/2022 5:31:27 AM

ਚੰਡੀਗੜ੍ਹ (ਲਲਨ ਯਾਦਵ): ਚੰਡੀਗੜ੍ਹ ਅਤੇ ਬਲਟਾਣਾ ਵਾਸੀਆਂ ਨੂੰ ਹੁਣ 3-3 ਘੰਟੇ ਦੇ ਲੰਬੇ ਜਾਮ ਤੋਂ ਛੁਟਕਾਰਾ ਮਿਲ ਜਾਵੇਗਾ, ਕਿਉਂਕਿ ਰੇਲਵੇ ਵਲੋਂ ਫਾਟਕ ਨੰਬਰ-123 ’ਤੇ ਅੰਡਰਪਾਸ ਬਣਾਉਣ ਦਾ ਪ੍ਰਪੋਜ਼ਲ ਪਾਸ ਹੋ ਗਿਆ ਹੈ। ਇਸ ਸਬੰਧੀ ਰੇਲਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਹਿਲਾਂ ਹੀ ਅੰਡਰ ਪਾਸ ਬਣਨ ਲਈ ਤਿਆਰ ਸੀ ਪਰ ਚੰਡੀਗੜ੍ਹ ਅਤੇ ਪੰਜਾਬ ਸਰਕਾਰ ਵਲੋਂ ਜ਼ਮੀਨ ਸਬੰਧੀ ਪੇਚ ਫਸਿਆ ਹੋਇਆ ਸੀ।

ਹੁਣ ਚੰਡੀਗੜ੍ਹ ਪ੍ਰਸ਼ਾਸਨ ਜ਼ਮੀਨ ਦੇਣ ਲਈ ਤਿਆਰ ਹੈ। ਇਸ ਤੋਂ ਬਾਅਦ ਰੇਲਵੇ ਨੇ ਨਕਸ਼ਾ ਪਾਸ ਕਰ ਲਿਆ ਹੈ। ਪੂਰੇ ਪ੍ਰਾਜੈਕਟ ਲਈ 8 ਕਰੋੜ ਰੁਪਏ ਵੀ ਪਾਸ ਕੀਤੇ ਗਏ ਹਨ। ਇਸ ਸਬੰਧੀ ਰੇਲਵੇ ਨੇ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਿਰਮਾਣ ਕਾਰਜ ਅਪ੍ਰੈਲ ਤਕ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਦਾ ਵੱਡਾ ਬਿਆਨ, ਕਾਂਗਰਸੀਆਂ ’ਚ ਪੈਦਾ ਹੋਈ ਧੜੇਬੰਦੀ ਨੇ ਪੰਜਾਬ 'ਚ ਬਣਵਾਈ ‘ਆਪ’ ਸਰਕਾਰ

ਇੱਥੋਂ ਰੋਜ਼ਾਨਾ ਲੰਘਦੇ ਹਨ 7 ਲੱਖ ਲੋਕ

ਅੰਡਰ ਪਾਸ ਬਣਾਉਣ ਲਈ ਰੇਲਵੇ ਵਲੋਂ ਕਈ ਵਾਰੀ ਸਰਵੇ ਕਰਵਾਇਆ ਗਿਆ। ਰੇਲਵੇ ਨੇ ਵੇਖਿਆ ਕਿ 24 ਘੰਟਿਆਂ ’ਚ ਲਗਭਗ 7 ਲੱਖ ਲੋਕ ਇੱਥੇ ਲੰਘਦੇ ਹਨ। ਜਾਣਕਾਰੀ ਅਨੁਸਾਰ ਚੰਡੀਗੜ, ਹਰਿਆਣਾ ਅਤੇ ਪੰਜਾਬ ਦੇ ਬਹੁਤ ਸਾਰੇ ਲੋਕ ਇਸ ਫਾਟਕ ਦੀ ਵਰਤੋਂ ਕਰਦੇ ਹਨ। ਚੰਡੀਗੜ੍ਹ ਵਲੋਂ ਮੌਲੀ ਜਾਗਰਾ, ਵਿਕਾਸ ਨਗਰ, ਮੌਲੀ ਪਿੰਡ ਅਤੇ ਪੰਚਕੂਲਾ ਇੰਡਸਟ੍ਰੀਅਲ ਏਰੀਆ, ਸੈਕਟਰ-15 ਅਤੇ 16 ਦੇ ਨਾਲ-ਨਾਲ ਬਲਟਾਣਾ ਅਤੇ ਜ਼ੀਰਕਪੁਰ ਦੇ ਲੋਕ ਵੀ ਇਸਦੀ ਵਰਤੋਂ ਕਰਦੇ ਹਨ।

ਟਰੱਕ ਅਤੇ ਵੱਡੀਆਂ ਬੱਸਾਂ ਨਹੀਂ ਲੰਘ ਸਕਦੀਆਂ ਅੰਡਰ ਪਾਸ ਤੋਂ

ਰੇਲਵੇ ਵੱਲੋਂ ਫਾਟਕ ਨੰਬਰ-123 ਨੂੰ ਮਨੀਮਾਜਰਾ ਰੇਲਵੇ ਅੰਡਰਬ੍ਰਿਜ ਦੀ ਤਰਜ ’ਤੇ ਬਣਾਇਆ ਜਾਵੇਗਾ। ਇਸ ਅੰਡਰਬ੍ਰਿਜ ਤੋਂ ਟਰੱਕ ਅਤੇ ਵੱਡੀਆਂ ਬੱਸਾਂ ਦੀ ਆਵਾਜਾਈ ਨਹੀਂ ਹੋ ਸਕਦੀ। ਜਾਣਕਾਰੀ ਅਨੁਸਾਰ ਅੰਡਰਬ੍ਰਿਜ ਤੋਂ ਸਾਈਕਲ, ਸਕੂਟਰ, ਮੋਟਰਸਾਈਕਲ, ਕਾਰ ਅਤੇ ਛੋਟੀਆਂ ਬੱਸਾਂ ਹੀ ਲੰਘ ਸਕਦੀਆਂ ਹਨ। ਇਸ ਸਬੰਧੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅੰਡਰਬ੍ਰਿਜ ਨੂੰ ਹੋਰ ਉੱਚਾ ਨਹੀਂ ਕਰ ਸਕਦੇ। ਇਸਦੇ ਨਾਲ ਹੀ ਜ਼ਮੀਨ ਦੀ ਵੀ ਕਮੀ ਹੈ। ਇਸਨੂੰ ਪਾਸ ਕਰਵਾਉਣ ਲਈ ਕਾਫੀ ਕੋਸ਼ਿਸ਼ ਕਰਨੀ ਪਈ।

ਇਹ ਖ਼ਬਰ ਵੀ ਪੜ੍ਹੋ - ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੁਖਬੀਰ ਬਾਦਲ ਕਰਨਗੇ 'ਪੰਜਾਬ ਬਚਾਓ ਦੌਰਾ'

ਬਲਟਾਣਾ ਨਿਵਾਸੀਆਂ ਨੇ ਕਈ ਵਾਰ ਕੀਤਾ ਪ੍ਰਦਰਸ਼ਨ

ਫਾਟਕ ਨੰਬਰ-123 ’ਤੇ ਜਾਮ ਇੰਨਾ ਲੱਗ ਜਾਂਦਾ ਹੈ ਕਿ ਕਈ ਵਾਰ ਸਕੂਲ ਜਾਣ ਲਈ ਵਿਦਿਆਰਥੀ ਤਕ ਲੇਟ ਹੋ ਜਾਂਦੇ ਹਨ। ਇਸ ਲਈ ਜੁਅਾਇੰਟ ਐਕਸ਼ਨ ਕਮੇਟੀ ਫਾਰ ਵੈੱਲਫੇਅਰ ਆਫ ਬਲਟਾਣਾ ਰੈਜੀਡੈਂਟਸ ਵਲੋਂ 2018 ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਇਹੀ ਨਹੀਂ, ਸੰਘਰਸ਼ ਦੌਰਾਨ ਕਈ ਵਾਰ ਕਮੇਟੀ ਮੈਂਬਰਾਂ ਨੇ ਸ਼ਤਾਬਦੀ ਟ੍ਰੇਨਾਂ ਨੂੰ ਵੀ ਰੋਕਿਆ ਸੀ। ਹਾਲਾਂਕਿ ਇਸਤੋਂ ਬਾਅਦ ਰੇਲਵੇ ਵਿਭਾਗ ਨੇ ਅੰਡਬ੍ਰਿਜ ਬਣਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਹੈ।

6 ਕਨਾਲ ਜ਼ਮੀਨ ਕੀਤੀ ਜਾਣੀ ਹੈ ਹੋਰ ਐਕਵਾਇਰ

ਬਲਟਾਣਾ ਰੇਲਵੇ ਫਾਟਕ ’ਤੇ ਅੰਡਰਬ੍ਰਿਜ ਬਣਾਉਣ ਸਬੰਧੀ ਪ੍ਰਸ਼ਾਸਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਰੇਲਵੇ ਆਪਣੀ ਜ਼ਮੀਨ ’ਤੇ ਅੰਡਰਬ੍ਰਿਜ ਬਣਾ ਰਿਹਾ ਹੈ, ਜਦਕਿ ਚੰਡੀਗੜ੍ਹ ਵਲੋਂ ਸੜਕ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ। ਸੜਕ ਬਣਾਉਣ ਲਈ ਪ੍ਰਸ਼ਾਸਨ ਕੋਲ ਕੁਝ ਜ਼ਮੀਨ ਘੱਟ ਹੈ, ਜਿਸ ਲਈ 6 ਕਨਾਲ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਇਸਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਉਮੀਦ ਹੈ ਕਿ 6 ਮਹੀਨਿਆਂ ਦੇ ਅੰਦਰ ਰੇਲਵੇ ਅੰਡਰਬ੍ਰਿਜ ਦਾ ਕੰਮ ਪੂਰਾ ਹੋ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਨੇ ਸਿਰਜਿਆ ਇਤਿਹਾਸ, ਤੀਜੀ ਵਾਰ ਜਿੱਤਿਆ ਬਲਾਈਂਡ ਟੀ-20 ਵਿਸ਼ਵ ਕੱਪ

ਪ੍ਰਸ਼ਾਸਨ ਅਤੇ ਰੇਲਵੇ ਦਾ 50 ਫੀਸਦੀ ਸ਼ੇਅਰ

ਗੌਰਮਿੰਟ ਆਫ ਇੰਡੀਆ ਸਕੀਮ ਤਹਿਤ ਜਿਹੜੇ ਵੀ ਸੂਬੇ ਅਤੇ ਸ਼ਹਿਰ ਵਿਚ ਅੰਡਰ ਜਾਂ ਓਵਰਬ੍ਰਿਜ ਬਣੇਗਾ, ਉਸ ਵਿਚ ਰੇਲਵੇ ਅਤੇ ਪ੍ਰਸ਼ਾਸਨ ਦਾ 50-50 ਫੀਸਦੀ ਹਿੱਸਾ ਹੋਵੇਗਾ। ਇਸਦੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਅਤੇ ਰੇਲਵੇ ਮਿਲ ਕੇ ਅੰਡਬ੍ਰਿਜ ਦਾ ਨਿਰਮਾਣ ਕਰ ਰਹੇ ਹਨ। ਅੰਡਰਬ੍ਰਿਜ ਬਣਾਉਣ ਸਬੰਧੀ ਪ੍ਰਸ਼ਾਸਨ ਵਲੋਂ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਰੇਲਵੇ ਵਲੋਂ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਸਾਡੇ ਵੱਲੋਂ ਸਾਰੀ ਪ੍ਰਕੀਰਿਆ ਮੁਕੰਮਲ - ਚੀਫ ਇੰਜੀਨੀਅਰ

ਇਸ ਸਬੰਧੀ ਯੂ. ਟੀ. ਪ੍ਰਸ਼ਾਸਨ ਦੇ ਚੀਫ ਇੰਜੀਨੀਅਰ ਸੀ. ਬੀ. ਓਜ਼ਾ ਨੇ ਕਿਹਾ ਕਿ ਸਾਡੇ ਵੱਲੋਂ ਅੰਡਰ ਬ੍ਰਿਜ ਬਣਾਉਣ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਰੇਲਵੇ ਟੈਂਡਰ ਕਰ ਕੇ ਨਿਰਮਾਣ ਕਾਰਜ ਸ਼ੁਰੂ ਕਰੇਗਾ।

ਇਹ ਖ਼ਬਰ ਵੀ ਪੜ੍ਹੋ - ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਵਿਚ ਪੰਜਾਬੀਆਂ ਨੇ ਪਾਈ ਧੱਕ, ਭਾਰਤ ਦੀ ਝੋਲੀ ਪਾਏ 3 ਤਮਗ਼ੇ

ਜਲਦ ਸ਼ੁਰੂ ਹੋ ਸਕਦਾ ਹੈ ਕੰਮ - ਸੀਨੀਅਰ ਡੀ. ਸੀ. ਐੱਮ.

ਇਸ ਸਬੰਧੀ ਸੀਨੀਅਰ ਡੀ. ਸੀ. ਐੱਮ. ਅਬਾਲਾ ਮੰਡਲ ਹਰੀ ਮੋਹਨ ਨੇ ਕਿਹਾ ਕਿ ਬਲਟਾਣਾ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ। ਉਮੀਦ ਹੈ ਕਿ ਕੰਮ ਜਲਦ ਸ਼ੁਰੂ ਹੋ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


Anmol Tagra

Content Editor

Related News