ਲਾਕਡਾਊਨ ਦੀ ਉਲੰਘਣਾ ਕਰਨ ''ਤੇ 50 ਲੋਕਾਂ ਦੇ ਕੱਟੇ ਚਾਲਾਨ

05/22/2020 8:11:36 PM

ਜਲਾਲਾਬਾਦ, (ਬੰਟੀ)— ਐੱਸ. ਐੱਸ. ਪੀ. ਹਰਜੀਤ ਸਿੰਘ ਫਾਜ਼ਿਲਕਾ ਅਤੇ ਡੀ. ਐੱਸ. ਪੀ. ਜਸਪਾਲ ਸਿੰਘ ਢਿੱਲੋ ਦੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦਿਆਂ ਟ੍ਰੈਫਿਕ ਪੁਲਸ ਵਲੋਂ ਸ਼ੁੱਕਰਵਾਰ ਐਫ.ਐਫ.ਰੋਡ. 'ਤੇ ਸ਼ਹੀਦ ਊਧਮ ਸਿੰਘ ਚੋਂਕ ਕੋਲ ਨਾਕਾਬੰਦੀ ਦੌਰਾਣ 50 ਦੇ ਕਰੀਬ ਵਾਹਨਾਂ ਦੇ ਚਾਲਾਨ ਕੱਟੇ । ਟ੍ਰੈਫਿਕ ਪੁਲਸ ਦੇ ਇੰਚਾਰਜ ਬਲਕਾਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਖਾਸ ਕਰਕੇ ਉਨ੍ਹਾਂ ਵਾਹਨਾਂ ਅਤੇ ਰਾਹਗੀਰਾਂ ਦੇ ਚਾਲਾਨ ਕੱਟੇ ਜਾ ਰਹੇ ਹਨ, ਜੋ ਲਾਕਡਾਊਨ ਦੀ ਉਲੰਘਣਾ ਕਰ ਰਹੇ ਸਨ ਤੇ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਹੋਏ ਸੀ। ਜਿਵੇਂ ਕਿ 6 ਵਜੇ ਤੋਂ ਬਾਅਦ ਬਿਨ੍ਹਾਂ ਵਜ੍ਹਾਂ ਘਰ ਤੋਂ ਬਾਹਰ ਫਿਰਣਾ, ਮਾਸਕ ਨਾ ਪਾਏ ਹੋਣਾ।
ਉਨ੍ਹਾਂ ਕਿਹਾ ਕਿ ਉਕਤ ਕੱਟੇ ਚਾਲਾਨਾਂ 'ਚ ਦਰਜ਼ਨ ਦੇ ਕਰੀਬ ਮੋਟਰਸਾਇਕਲਾਂ ਦੇ ਅਤੇ ਬਾਕੀ ਸਾਰੇ ਚਾਲਾਨ ਜਿਨ੍ਹਾਂ ਦੇ ਮਾਸਕ ਨਹੀ ਪਾਏ ਹੋਏ ਸਨ, ਉਨ੍ਹਾਂ ਦੇ ਨਗਦ 200ਰੁ. ਦੇ ਚਾਲਾਨ ਕੱਟੇ ਗਏ ਹਨ। ਇੰਚਾਰਜ ਬਲਕਾਰ ਸਿੰਘ ਨੇ ਜਨਤਾ ਅੱਗੇ ਅਪੀਲ ਕੀਤੀ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜੋ ਲਾਕਡਾਊਨ ਲਈ ਦੇ ਜਿਨੇ ਟਾਇਮ ਦੀ ਛੂਟ ਦਿੱਤੀ ਹੈ ਤੇ ਉਹ ਉਸ ਦਾ ਸਹੀ ਢੰਗ ਅਤੇ ਡਿਸਟੈਂਸ ਰੱਖ ਕੇ ਉਪਯੋਗ ਕਰਨ, ਜਿਸ 'ਚ ਉਨ੍ਹਾਂ ਦਾ ਹੀ ਨਹੀ ਪੂਰੇ ਸਮਾਜ ਦਾ ਭਲਾ ਹੈ, ਇਸ ਲਈ ਸ਼ਾਮ 6 ਵਜੇ ਤੋਂ ਬਾਅਦ ਕੋਈ ਵੀ ਦੁਕਾਨਾਂ ਨਾ ਖੋਲ੍ਹਣ ਤੇ ਬਿਨ੍ਹਾਂ ਵਜ੍ਹਾ ਤੋਂ ਬਾਹਰ ਨਾ ਨਿਕਲਣ ਤੇ ਮਾਸਕ ਪਾਉਣਾ ਯਕੀਨੀ ਬਣਾਉਣ ਭਾਵੇਂ ਉਹ ਪੈਦਲ ਹੀ ਕਿਊ ਨਾ ਜਾ ਰਿਹਾ ਹੋਵੇ ਮੂੰਹ ਢੱਕ ਕੇ ਘਰੋਂ ਬਾਹਰ ਨਿਕਲਣ ਨਹੀਂ ਤਾਂ ਉਨ੍ਹਾਂ ਨੂੰ 200 ਰੁ. ਨਗਦ ਜੁਰਮਾਨਾਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਉਨ੍ਹਾਂ ਦੀ ਇਹ ਮੁਹਿੰਮ ਜਾਰੀ ਰਹਿਗੀ ਅਤੇ ਉਨ੍ਹਾਂ ਨੇ ਦੱਸਿਆ ਕਿ 50 ਦੇ ਕਰੀਬ ਵਾਹਨਾਂ ਦੇ ਚਾਲਾਨ ਕੱਟੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਵਾਹਨਾਂ ਦੇ ਕਾਗਜਾਤ ਪੂਰੇ ਨਹੀ ਹਨ, ਉਹ ਪੂਰੇ ਕਰ ਲੇਣ ਨਹੀ ਤਾਂ ਉਨ੍ਹਾਂ ਦੇ ਖਿਲਾਫ ਵੀ ਸੱਖਤ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਟ੍ਰੈਫਿਕ ਇੰਚਾਰਜ਼ ਬਲਕਾਰ ਸਿੰਘ ਤੋਂ ਇਲਾਵਾ ਏ.ਐÎÎੱਸ.ਆਈ ਚੰਨ ਲਾਲ, ਏ. ਐੱਸ. ਆਈ ਕੁਲਦੀਪ ਰਾਏ ਅਤੇ ਪੁਲਸ ਪਾਰਟੀ ਮੌਜੂਦ ਸਨ।


KamalJeet Singh

Content Editor

Related News