ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਸਹਾਇਕ ਕਮਿਸ਼ਨਰ ਨੇ ਪ੍ਰਵਾਸੀਆਂ ਦੀਆਂ ਬੱਸਾਂ ਨੂੰ ਕੀਤਾ ਰਵਾਨਾ

05/22/2020 2:00:50 AM

ਮਾਨਸਾ,(ਮਿੱਤਲ) : ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਬਾਹਰਲੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਰਾਜ ਨਾਲ ਸਬੰਧਤ ਰਾਜਾਂ ਵਿਖੇ ਭੇਜਣ ਦਾ ਕੰਮ ਨਿਰਵਿਘਨ ਜਾਰੀ ਹੈ ਅਤੇ ਇਸੇ ਦੀ ਲੜੀ ਤਹਿਤ ਅੱਜ ਯੂ.ਪੀ. ਦੀਆਂ 4 ਡਵੀਜ਼ਨਾਂ ਬਰੇਲੀ, ਮੋਰਾਦਾਬਾਦ, ਵਾਰਾਨਸੀ ਅਤੇ ਪ੍ਰਯਾਗਰਾਜ ਦੇ 17 ਜ਼ਿਲ੍ਹਿਆਂ ਨਾਲ ਸਬੰਧਤ 144 ਪ੍ਰਵਾਸੀਆਂ ਨੂੰ ਸਥਾਨਕ ਸਰਕਾਰੀ ਨਹਿਰੂ ਸਰਕਾਰੀ ਤੋਂ ਬੱਸਾਂ ਰਾਹੀਂ ਫਿਰੋਜ਼ਪੁਰ ਭੇਜਿਆ ਗਿਆ ਹੈ, ਜਿੱਥੋਂ ਉਹ ਟ੍ਰੇਨਾਂ ਰਾਹੀਂ ਆਪਣੇ ਜ਼ਿਲ੍ਹਿਆਂ ਵਿੱਚ ਪੁੱਜਣਗੇ।

ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਇਨ੍ਹਾਂ ਪ੍ਰਵਾਸੀਆਂ ਦੀ ਮਾਨਸਾ ਵਿਖੇ ਐਸ.ਡੀ.ਐਮ. ਸ਼੍ਰੀਮਤੀ ਸਰਬਜੀਤ ਕੌਰ, ਬੁਢਲਾਡਾ ਵਿਖੇ ਐਸ.ਡੀ.ਐਮ. ਸ਼੍ਰੀ ਆਦਿਤਯ ਡੇਚਲਵਾਲ ਅਤੇ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸ਼੍ਰੀ ਰਾਜਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕਰੀਨਿੰਗ ਕਰਵਾਈ ਗਈ। ਇਸ ਉਪਰੰਤ ਉਨ੍ਹਾਂ ਨੂੰ ਮਾਨਸਾ ਤੋਂ ਫਿਰੋਜ਼ਪੁਰ ਬੱਸਾਂ ਰਾਹੀਂ ਭੇਜਿਆ ਗਿਆ ਅਤੇ ਫਿਰੋਜ਼ਪੁਰ 'ਤੋਂ ਇਹ ਪ੍ਰਵਾਸੀ ਟ੍ਰੇਨ ਰਾਹੀਂ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਪੁੱਜਣਗੇ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਸ਼੍ਰੀ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਵਾਪਸ ਭੇਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਸਨ, ਜਿਨ੍ਹਾਂ ਸਦਕਾ ਇਨ੍ਹਾਂ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕ੍ਰਿਆ ਤਹਿਤ ਯੂ.ਪੀ. ਦੇ 144 ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਫਿਰੋਜ਼ਪੁਰ ਭੇਜਿਆ ਗਿਆ ਹੈ। ਇਸ ਮੌਕੇ ਚੇਅਰਮੈਨ ਸ਼੍ਰੀ ਮਿੱਤਲ ਵੱਲੋਂ ਪ੍ਰਵਾਸੀਆਂ ਨੂੰ ਫਲ ਵੀ ਵੰਡੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਆਪਣੇ ਰਾਜਾਂ ਵਿੱਚ ਵਾਪਸ ਜਾਣ ਦੇ ਚਾਹਵਾਨ ਪ੍ਰਵਾਸੀਆਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਉਪਰਾਲਿਆਂ ਸਦਕਾ ਵਾਪਸ ਭੇਜਿਆ ਜਾ ਰਿਹਾ ਹੈ ਜਿਸ ਦੀ ਲੜੀ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਤੋਂ ਉਤਰ ਪ੍ਰਦੇਸ਼ ਦੀਆਂ 4 ਡਵੀਜ਼ਨਾ ਦੇ 17 ਜ਼ਿਲ੍ਹਿਆਂ ਬਰੇਲੀ, ਬੁਦੌਨ, ਪੀਲਭੀਤ, ਸ਼ਾਹਜਹਾਂਪੁਰ, ਮੋਰਾਦਾਬਾਦ, ਬਿਜਨੌਰ, ਅਮਰੋਹਾ, ਰਾਮਪੁਰ, ਸੰਭਲ, ਵਾਰਾਣਸੀ, ਚੰਦੌਲੀ, ਗਾਜ਼ੀਪੁਰ, ਜੌਨਪੁਰ, ਪ੍ਰਯਾਗਰਾਜ, ਫਤਿਹਪੁਰ, ਪ੍ਰਤਾਪਗੜ੍ਹ ਅਤੇ ਕੌਸ਼ਾਂਬੀ ਜ਼ਿਲ੍ਹਿਆਂ ਨਾਲ ਸਬੰਧਤ 144 ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਬਰੇਲੀ ਅਤੇ ਮੋਰਾਦਬਾਦ ਡਵੀਜ਼ਨ ਦੇ 57 ਅਤੇ ਵਾਰਾਨਸੀ ਅਤੇ ਪ੍ਰਯਾਗਰਾਜ ਦੇ 87 ਪ੍ਰਵਾਸੀ ਸ਼ਾਮਿਲ ਸਨ।


Deepak Kumar

Content Editor

Related News