ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ ''ਚ, ਗੈਂਗਸਟਰ ਬਾਬੀ ਤੋਂ ਮਿਲਿਆ ਮੋਬਾਇਲ

Wednesday, Sep 09, 2020 - 06:13 PM (IST)

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ ''ਚ, ਗੈਂਗਸਟਰ ਬਾਬੀ ਤੋਂ ਮਿਲਿਆ ਮੋਬਾਇਲ

ਫਿਰੋਜ਼ਪੁਰ (ਕੁਮਾਰ): ਕੇਂਦਰੀ ਜੇਲ ਫਿਰੋਜ਼ਪੁਰ 'ਚ ਜੇਲ ਪ੍ਰਸ਼ਾਸਨ ਵਲੋਂ ਲਗਾਤਾਰ ਕੀਤੀ ਜਾ ਰਹੀ ਸਖ਼ਤੀ ਦੇ ਚੱਲਦੇ ਅੱਜ ਫ਼ਿਰ ਕੇਂਦਰੀ ਜੇਲ ਦੀ ਫਿਰੋਜ਼ਪੁਰ 'ਚੋਂ 3 ਮੋਬਾਇਲ ਫੋਨ, ਬੈਟਰੀਆਂ, ਚਾਰਜਰ, ਸਿਮ ਕਾਰਡ ਅਤੇ 11 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ-ਇੰਸਪੈਕਟਰ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਇਕ ਗੈਂਗਸਟਰ ਕੈਦੀ ਬਾਬੀ ਸਮੇਤ ਕਈ ਅਣਜਾਣ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਇਨ੍ਹਾਂ ਬਜ਼ੁਰਗ ਬੀਬੀਆਂ ਦੀ ਦਰਦ ਭਰੀ ਦਾਸਤਾਨ ਸੁਣ ਵਿੰਨ੍ਹਿਆ ਜਾਵੇਗਾ ਕਾਲਜਾ

ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਪੁਲਸ ਨੂੰ ਭੇਜੀ ਗਈ ਲਿਖਤੀ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਤਲਾਸ਼ੀ ਦੇ ਦੌਰਾਨ ਜੇਲ 'ਚ ਬੰਦ ਗੈਂਗਸਟਰ ਕੈਦੀ ਬਾਬੀ ਤੋਂ ਇਕ ਮੋਬਾਇਲ ਫੋਨ, ਬੈਟਰੀ ਸਿਮ ਕਾਰਡ ਬਰਾਮਦ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ ਵਲੋਂ ਭੇਜੀ ਗਈ ਸ਼ਿਕਾਇਤ 'ਚ ਇਹ ਵੀ ਦੱਸਿਆ ਗਿਆ ਹੈ ਕਿ ਜੇਲ੍ਹ ਦੇ ਬਾਹਰ ਤੋਂ ਕਿਸੇ ਵਿਅਕਤੀ ਨੇ ਜੇਲ ਦੇ ਹਸਪਤਾਲ ਦੀ ਓ.ਪੀ.ਡੀ. ਵਾਲੀ ਛੱਤ ਦੇ ਉਪਰੋਂ ਇਕ ਪੈਕੇਟ ਸੁੱਟਿਆ ਅਤੇ ਡਿਊਟੀ 'ਤੇ ਤਾਇਨਾਤ ਜੇਲ੍ਹ ਕਰਮਚਾਰੀਆਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਅਤੇ ਜਦੋਂ ਉਨ੍ਹਾਂ ਨੇ ਪੈਕੇਟ ਖੋਲ੍ਹਿਆ ਤਾਂ ਉਸ ਪੈਕੇਟ 'ਚੋਂ 2 ਮੋਬਾਇਲ ਫੋਨ ਕੀਪੈਡ, ਬੈਟਰੀ ਅਤੇ ਤੰਬਾਕੂ ਦੀਆਂ 11 ਪੁੜੀਆਂ ਮਿਲੀਆਂ। ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਇਹ ਸਾਰਾ ਸਾਮਾਨ ਆਪਣੇ ਕਬਜ਼ੇ 'ਚ ਲੈਂਦੇ ਹੋਏ ਮੋਬਾਇਲ ਫੋਨ ਮੰਗਵਾਉਣ ਵਾਲੇ ਕੈਦੀਆਂ ਦਾ ਪਤਾ ਲਗਾਉਣ ਦੇ ਲਈ ਜਾਂਚ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ


author

Shyna

Content Editor

Related News