‘ਕਾਲਾਝਾੜ ਧਰਨੇ ’ਚ ਗਾਇਕਾਂ ਨੇ ਗੀਤਾਂ ਨਾਲ ਸੰਘਰਸ਼ਸ਼ੀਲ ਕਿਸਾਨਾਂ ਨੂੰ ਦਿੱਤੀ ਹੱਲਾਸ਼ੇਰੀ’

Wednesday, Nov 18, 2020 - 10:35 AM (IST)

ਭਵਾਨੀਗੜ੍ (ਵਿਕਾਸ, ਸੰਜੀਵ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਕਿਸਾਨ ਕਾਲਾਝਾੜ ਵਿਖੇ ਟੋਲ ਪਲਾਜ਼ਾ ਸਮੇਤ ਬਾਲਦ ਖੁਰਦ ਵਿਖੇ ਇਕ ਨਿੱਜੀ ਕੰਪਨੀ ਦੇ ਪੈਟਰੋਲ ਪੰਪ ਅੱਗੇ ਧਰਨਿਆਂ ’ਤੇ ਡਟੇ ਹੋਏ ਹਨ। ਮੰਗਲਵਾਰ ਨੂੰ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਲਈ ਕਾਲਾਝਾੜ ਟੋਲ ਪਲਾਜ਼ਾ ’ਤੇ ਲੱਗੇ ਧਰਨੇ ’ਚ ਪਹੁੰਚੇ।

ਇਹ ਵੀ ਪੜ੍ਹੋਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਵੱਖ ਨਹੀਂ ਕਰ ਸਕਦਾ : ਸੁਖਬੀਰ

ਪੰਜਾਬ ਦੇ ਮਸ਼ਹੂਰ ਗਾਈਕ ਕਲਾਕਾਰ ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਦੀ ਲੜਾਈ ਦੇ ਲਈ 26 ਤੇ 27 ਨਵੰਬਰ ਨੂੰ ਕਿਸਾਨ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਵੱਲ ਕੂਚ ਕਰਨ। ਇਸ ਤੋਂ ਇਲਾਵਾ ਗਰੇਵਾਲ ਤੇ ਚੀਮਾ ਨੇ ਕਿਸਾਨ ਪੱਖੀ ਗੀਤ ਗਾ ਕੇ ਜਿਥੇ ਧਰਨੇ ’ਚ ਸ਼ਾਮਲ ਕਿਸਾਨਾਂ ਨੂੰ ਹੱਲਾਸ਼ੇਰੀ ਦਿੱਤੀ, ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਵੀ ਨਿਖੇਧੀ ਕੀਤੀ। ਦੋਵੇਂ ਗਾਇਕਾਂ ਨੇ ਆਪਣੇ ਕਿਸਾਨ ਪੱਖੀ ਗੀਤਾਂ ਦੀ ਝੜੀ ਲਾਉਂਦਿਆਂ ਸਰਕਾਰਾਂ ਨੂੰ ਲਾਹਣਤ ਪਾਈ ਕਿ ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਪਰਿਵਾਰਾਂ ਸਮੇਤ ਅੱਜ ਆਪਣੀ ਹੋਂਦ ਬਚਾਉਣ ਲਈ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹੈ।

ਇਹ ਵੀ ਪੜ੍ਹੋਕੁੜੀ ਨੂੰ ਸਰਬਾਲਾ ਬਣਾ ਕਿ ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ

ਇਸ ਮੌਕੇ ਭਾਕਿਯੂ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ 26 ਤੇ 27 ਤਰੀਕ ਨੂੰ ਬਲਾਕ ਭਵਾਨੀਗੜ੍ਹ ’ਚੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਵੱਲ ਰਵਾਨਾ ਹੋਣਗੇ। ਜਿਸ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੈ ਰਹੀ ਠੰਡ ਦੇ ਹਿਸਾਬ ਨਾਲ ਕਿਸਾਨ ਆਪਣੇ ਨਾਲ ਕੱਪੜੇ ਲੀੜੇ ਤੇ ਖਾਣ ਪੀਣ ਦਾ ਰਾਸ਼ਨ ਆਦਿ ਨਾਲ ਲੈ ਕੇ ਜਾਣਗੇ।

ਇਹ ਵੀ ਪੜ੍ਹੋ:ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਵਿਵਾਦ, ਛੁੱਟੀ 'ਤੇ ਆਏ ਫੌਜ ਦੇ ਸੂਬੇਦਾਰ ਨੇ ਚੁੱਕਿਆ ਖ਼ੌਫਨਾਕ ਕਦਮ

ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿਤ ਟੋਲ ਪਲਾਜ਼ਾ ਮਾਝੀ ਵਿਖੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਦੇ ਆਗੂ ਰਣਧੀਰ ਸਿੰਘ ਭੱਟੀਵਾਲ, ਸੁਖਦੇਵ ਸਿੰਘ ਬਾਲਦ, ਅੰਗ੍ਰੇਜ਼ ਸਿੰਘ, ਬੁੱਧ ਸਿੰਘ ਬਾਲਦ, ਹਰਭਜਨ ਸਿੰਘ ਬਖੋਪੀਰ, ਲਾਭ ਸਿੰਘ ਭੜੋ, ਨੰਦ ਸਿੰਘ ਬਲਿਆਲ, ਸੁਰਜੀਤ ਕੌਰ ਮਾਝੀ ਅਤੇ ਜਰਨੈਲ ਸਿੰਘ ਮਾਝੀ ਨੇ ਕਿਹਾ ਕਿ ਕਿਸਾਨਾਂ ਦੇ ਦ੍ਰਿੜ ਸੰਘਰਸ਼ ਸਦਕਾ ਮੋਦੀ ਸਰਕਾਰ ਪੰਜਾਬ ਦੇ ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਈ ਹੈ ਅਤੇ ਇਹ ਸੰਘਰਸ਼ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ।


Shyna

Content Editor

Related News