ਮੈਡੀਕਲ ਸਟੋਰ ’ਚੋਂ ਨਕਦੀ ਚੋਰੀ
Monday, Jan 21, 2019 - 06:31 AM (IST)

ਮਲੋਟ, (ਵਿਕਾਸ,ਗੋਇਲ)- ਪਟੇਲ ਨਗਰ ਵਿਖੇ ਚੋਰ ਇਕ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਟਰ ਦੇ ਜਿੰਦਰੇ ਭੰਨ ਕੇ ਸਟੋਰ ’ਚ ਨਕਦੀ ਚੋਰੀ ਕਰ ਕੇ ਲੈ ਗਏ।
ਇਸ ਸਬੰਧੀ ਪਟੇਲ ਨਗਰ ਵਿਖੇ ਰਾਮ ਬਾਗ ਦੇ ਨਜ਼ਦੀਕ ਸਥਿਤ ਅਮਿਤ ਮੈਡੀਕਲ ਸਟੋਰ ਦੇ ਮਾਲਕ ਮਾਈਕਲ ਨੇ ਦੱਸਿਆ ਕਿ ਉਸ ਨੂੰ ਅੱਜ ਸਵੇਰੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਜਿੰਦਰੇ ਟੁੱਟੇ ਹੋਅ ਹਨ। ਇਸ ’ਤੇ ਜਦੋਂ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਮੈਡਕੀਲ ਸਟੋਰ ਦੇ ਸ਼ਟਰ ਨੂੰ ਲੱਗਾ ਸੈਂਟਰ ਲਾਕ ਵੀ ਟੁੱਟਾ ਹੋਇਆ ਸੀ। ਅੰਦਰ ਸਾਮਾਨ ਚੈੱਕ ਕੀਤਾ ਗਿਆ ਤਾਂ ਸਾਮਾਨ ਠੀਕ-ਠਾਕ ਪਿਆ ਸੀ, ਜਦਕਿ ਗੱਲੇ ਵਿਚ ਪਈ ਕਰੀਬ 6 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਚੋਰ ਗੱਲੇ ਵਿਚ ਪਏ ਰੁਪਏ ਚੋਰੀ ਕਰ ਕੇ ਲੈ ਗਏ, ਜਦਕਿ ਇਕ-ਦੋ ਰੁਪਏ ਦੇ ਸਿੱਕਿਆਂ ਨੂੰ ਗੱਲੇ ਵਿਚ ਹੀ ਛੱਡ ਗਏ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਚੋਰੀ ਦੀਆਂ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਵਿਚ ਚੋਰ ਸ਼ਟਰ ਦੇ ਜਿੰਦਰੇ ਭੰਨ ਕੇ ਦੁਕਾਨ ਵਿਚ ਪਈ ਨਕਦੀ ਚੋਰੀ ਕਰ ਕੇ ਲੈ ਜਾਂਦੇ ਹਨ। ਸ਼ੁੱਕਰਵਾਰ ਦੀ ਰਾਤ ਨੂੰ ਵੀ ਚੋਰਾਂ ਵੱਲੋਂ ਰੇਲਵੇ ਪੁਲ ਦੇ ਨਜ਼ਦੀਕ ਅਜਿਹੀ ਘਟਨਾ ਨੂੰ ਹੀ ਅੰਜਾਮ ਦਿੱਤਾ ਗਿਆ ਸੀ ਅਤੇ ਉੱਥੇ ਗੁਰਮੀਤ ਮੈਡੀਕਲ ਸਟੋਰ ’ਚੋਂ ਕਰੀਬ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ ਸੀ।