ਝੋਨੇ ਦੀ ਪਰਾਲੀ ਸਾੜਨ ਵਾਲੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ
Sunday, Nov 17, 2024 - 06:08 PM (IST)
ਜਲਾਲਾਬਾਦ (ਬੰਟੀ ਦਹੂਜਾ)-ਥਾਣਾ ਸਦਰ ਅਤੇ ਅਰਨੀਵਾਲਾ ਪੁਲਸ ਨੇ ਝੋਨੇ ਦੀ ਪਰਾਲੀ ਸਾੜਨ ਵਾਲੇ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਤਨਾਮ ਦਾਸ ਨੇ ਦੱਸਿਆ ਕਿ 15 ਨਵੰਬਰ ਨੂੰ ਪਿੰਡ ਕਰਨੀ ਖੇੜਾ ਦੇ ਅਣਪਛਾਤੇ ਵਿਅਕਤੀ ਵੱਲੋਂ ਝੋਨੇ ਦੀ ਪਰਾਲੀ (ਰਹਿਦ-ਖੂੰਹਦ) ਨੂੰ ਅੱਗ ਲਗਾਈ ਹੈ ਅਤੇ ਮਾਣਯੋਗ ਡੀ. ਸੀ. ਸਾਹਿਬ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਪੰਜਾਬ ਦੇ NRI ਨੌਜਵਾਨ ਦੀ ਇਟਲੀ ’ਚ ਮੌਤ, ਖੇਤਾਂ 'ਚ ਕੰਮ ਕਰਦੇ ਵਾਪਰਿਆ ਹਾਦਸਾ
ਜਾਂਚ ਅਧਿਕਾਰੀ ਕੌਰ ਸਿੰਘ ਨੇ ਦੱਸਿਆ ਕਿ ਮਿਤੀ 14 ਨਵੰਬਰ ਨੂੰ ਪਿੰਡ ਕਾਵਾਂਵਾਲੀ ਦੇ ਕਿਸੇ ਨਾ ਅਣਪਛਾਤੇ ਵਿਅਕਤੀ ਵੱਲੋਂ ਝੋਨੇ ਦੀ ਪਰਾਲੀ (ਰਹਿਦ-ਖੂੰਹਦ) ਨੂੰ ਅੱਗ ਲਗਾਈ ਹੈ ਅਤੇ ਮਾਣਯੋਗ ਡੀ. ਸੀ. ਸਾਹਿਬ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ। ਜਾਂਚ ਅਧਿਕਾਰੀ ਭਜਨ ਦਾਸ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਦੇ ਸੰਬੰਧ ਵਿੱਚ ਮਿਤੀ 16 ਨਵੰਬਰ ਨੂੰ ਲੋਕੇਸ਼ਨ 30,394000,74,141000 ਪਿੰਡ ਕੰਧ ਵਾਲਾ ਹਾਜਰ ਖਾਂ ਪੁੱਜ ਕੇ ਚੈੱਕ ਕੀਤਾ ਤਾਂ ਖੇਤ ਵਿੱਚ ਰਹਿੰਦ-ਖੂੰਹਦ ਪਰਾਲੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅੱਗ ਲਗਾਈ ਜਾਪਦੀ ਸੀ, ਜੋਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ. ਸੀ. ਸਾਹਿਬ ਫਾਜ਼ਿਲਕਾ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ 'ਤੇ ਧਾਰਾ 223 ਬੀ. ਐੱਨ. ਐੱਸ. 188 ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪਹਿਲਾਂ ਔਰਤ ਦੀ ਨਹਾਉਂਦੀ ਦੀ ਬਣਾ ਲਈ ਵੀਡੀਓ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8