ਪੈਸੇ ਨਾ ਵਾਪਸ ਕਰਨ ’ਤੇ ਪਿਤਾ ਤੇ 2 ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ

07/12/2023 5:43:48 PM

ਅਬੋਹਰ (ਸੁਨੀਲ)–ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਇਕ ਵਿਅਕਤੀ ਦੇ ਪੈਸੇ ਵਾਪਸ ਨਾ ਕਰਨ ਦੇ ਦੋਸ਼ ’ਚ ਪਿਤਾ ਅਤੇ ਦੋ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ ਕਰ ਰਹੇ ਹਨ। ਪੁਲਸ ਅਧਿਕਾਰੀਆਂ ਨੂੰ 5-5-23 ਨੂੰ ਦਿੱਤੀ ਦਰਖ਼ਾਸਤ ’ਚ ਸੁਰੇਸ਼ ਕੁਮਾਰ ਪੁੱਤਰ ਕਿਸ਼ੋਰ ਚੰਦ ਵਾਸੀ ਨਵੀਂ ਆਬਾਦੀ ਨੇ ਦੱਸਿਆ ਕਿ ਉਸ ਦੀ ਜਾਣ-ਪਛਾਣ ਅਮਿਤ ਕੁਮਾਰ, ਆਸ਼ੂ ਪੁੱਤਰ ਰਾਜ ਕੁਮਾਰ ਅਤੇ ਰਾਜ ਕੁਮਾਰ ਪੁੱਤਰ ਮੁਰਾਰੀ ਲਾਲ ਵਾਸੀ ਨਵੀਂ ਅਬਾਦੀ ਨਾਲ ਜਾਣ-ਪਛਾਣ ਹੋ ਗਈ ਸੀ ਅਤੇ ਉਨ੍ਹਾਂ ਦਾ ਉਸ ਦੇ ਘਰ ਆਉਣਾ-ਜਾਣਾ ਵੀ ਸੀ। ਉਕਤ ਲੋਕਾਂ ਨੇ ਵਿਸ਼ਵਾਸ ਬਣਾ ਕੇ ਉਸ ਕੋਲੋਂ 5 ਲੱਖ ਰੁਪਏ ਉਧਾਰ ਲੈ ਲਏ ਅਤੇ ਬਾਅਦ ’ਚ ਕਾਫ਼ੀ ਮੰਗਣ ਬਾਅਦ ਵੀ ਵਾਪਸ ਨਹੀਂ ਕੀਤੇ। ਪੁਲਸ ਦੀ ਜਾਂਚ ਬਾਅਦ ਜ਼ਿਲ੍ਹਾ ਪੁਲਸ ਕਪਤਾਨ ਦੇ ਆਦੇਸ਼ਾਂ ’ਤੇ ਥਾਣਾ ਨੰ. 2 ਦੀ ਪੁਲਸ ਨੇ ਉਕਤ ਪਿਓ-ਪੁੱਤਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


shivani attri

Content Editor

Related News