ਕਾਰ ਬਾਜ਼ਾਰ ਦੇ ਪ੍ਰਧਾਨ ਬਿੱਟੂ ਵਿਦੇਸ਼ਾ ''ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ, ਗੰਭੀਰ ਜ਼ਖ਼ਮੀ

07/09/2020 6:08:12 PM

ਪਾਤੜਾਂ (ਅਡਵਾਨੀ): ਬੀਤੀ ਰਾਤ ਪਿੰਡ ਸ਼ੁਤਰਾਣਾ ਦੇ ਨੇੜੇ ਨਰਵਾਨਾ ਰੋਡ 'ਤੇ ਪਾਤੜਾਂ ਦੇ ਕੁੱਝ ਡੈਂਟਰ ਪੈਂਟਰਾਂ ਵਲੋਂ ਸੈਂਕੜੇ ਦੇ ਕਰੀਬ ਮੁੰਡਿਆਂ ਵਲੋਂ ਕਾਰ ਬਾਜ਼ਾਰ ਦੇ ਪ੍ਰਧਾਨ ਕੁਲਦੀਪ ਸਿੰਘ ਬਿੱਟੂ ਉਰਫ ਵਿਦੇਸ਼ਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਲੜਾਈ ਨੂੰ ਛਡਾਉਣ ਲਈ ਵਪਾਰ ਮੰਡਲ ਦੇ ਪ੍ਰਧਾਨ ਸੋਨੀ ਜਲੂਰ ਨੇ ਵਿਚਕਾਰ ਪੈ ਕੇ ਲੜਾਈ ਨੂੰ ਸ਼ਾਂਤ ਕਰਵਾਇਆ ਗਿਆ। ਪੁਲਸ ਨੂੰ ਮੌਕੇ 'ਤੇ ਬੁਲਾ ਕੇ ਜ਼ਖ਼ਮੀ ਹੋਏ ਪ੍ਰਧਾਨ ਬਿੱਟੂ ਵਿਦੇਸ਼ਾ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ 'ਤੇ ਕਾਰਵਾਈ ਕਰਨ ਲਈ ਐੱਸ.ਐੱਚ.ਓ. ਸ਼ੁਤਰਾਣਾ ਗੁਰਜੰਟ ਸਿੰਘ ਨੇ ਪੁਲਸ ਦੀ ਇਕ ਟੀਮ ਬਿੱਟੂ ਵਿਦੇਸ਼ਾ ਦਾ ਬਿਆਨ ਲੈਣ ਲਈ ਭੇਜ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਾਤੜਾਂ ਦੇ ਕਾਰ ਬਾਜ਼ਾਰ ਦੇ ਇਕ ਡੀਲਰ ਦਾ ਕੁੱਝ ਡੈਂਟਰ ਪੈਂਟਰਾਂ ਨਾਲ ਰੁਪਏ ਲੈਣ ਦਾ ਰੌਲਾ ਚੱਲ ਰਿਹਾ ਸੀ, ਉਸ ਦਾ ਸਮਝੌਤਾ ਕਰਵਾਉਣ ਲਈ ਕਾਰ ਬਜਾਰ ਦੇ ਪ੍ਰਧਾਨ ਕੁਲਦੀਪ ਸਿੰਘ ਬਿੱਟੂ (ਵਿਦੇਸ਼ਾ) ਦੋਵੇਂ ਧਿਰਾਂ ਨੂੰ ਸਮਝਾ ਰਹੇ ਸਨ। ਬੀਤੀ ਰਾਤ ਇਕ ਲੜਕੇ ਨੇ ਆਪਣਾ ਜਨਮ ਦਿਨ ਬਣਾਉਣ ਲਈ ਪਿੰਡ ਸ਼ੁਤਰਾਣਾ ਦੇ ਨੇੜੇ ਨਰਵਾਨਾ ਰੋਡ 'ਤੇ ਇਕ ਢਾਬੇ ਨੂੰ ਪਾਰਟੀ ਲਈ ਬੁੱਕ ਕੀਤਾ ਸੀ, ਜਿਸ ਵਿਚ ਪਾਰਟੀ ਦੇਣ ਲਈ ਢਾਬੇ ਵਾਲੇ ਤੋਂ ਮੁਰਗਾ ਬਣਵਾਇਆ ਸੀ ਤੇ ਸ਼ਰਾਬ ਪੀਣ ਲਈ ਢਾਬਾ 'ਤੇ ਯਾਰਾਂ ਦੋਸਤਾਂ ਨੂੰ ਇਕੱਠੇ ਕੀਤੇ ਗਏ, ਜਿਸ ਵਿਚ ਮੁੱਖ ਮਹਿਮਾਨ ਵਜੋਂ ਕਾਰ ਬਜਾਰ ਦੇ ਪ੍ਰਧਾਨ ਕੁਲਦੀਪ ਸਿੰਘ ਬਿੱਟੂ ਉਰਫ ਵਿਦੇਸ਼ਾ ਪਹੁੰਚੇ ਸਨ, ਉਸ ਸਮੇਂ ਬਿੱਟੂ ਵਿਦੇਸ਼ਾਂ ਨੂੰ ਡੈਂਟਰ ਪੈਂਟਰਾਂ ਦੇ ਇਕ ਆਗੂ ਵਲੋਂ ਫੋਨ ਕਰਕੇ ਉਕਤ ਡੀਲਰ ਵਲੋਂ ਰੁਪਏ ਨਾਂ ਦੇਣ 'ਤੇ ਭੜਕ ਰਿਹਾ ਸੀ, ਉਸ 'ਤੇ ਬਿੱਟੂ ਵਿਦੇਸ਼ਾ ਨੇ ਉਸ ਨੂੰ ਸ਼ਾਂਤ ਕਰਨ ਲਈ ਕਿਹਾ ਕਿ ਜਿਸ ਵਿਅਕਤੀ ਨੇ ਤੁਹਾਡੇ ਰੁਪਏ ਦੇਣੇ ਹਨ ਉਸ ਦੇ ਭਰਾ ਦੀ ਮੌਤ ਹੋ ਗਈ ਹੈ ਇਸ ਲਈ ਕੁੱਝ ਦਿਨ ਰੁੱਕ ਜਾਓ ਉਸ ਤੇ ਉਹ ਹੋਰ ਭੜਕ ਉੱਠੇ ਤੇ ਪ੍ਰਧਾਨ ਬਿੱਟੂ ਵਿਦੇਸ਼ਾ ਨੂੰ ਗੰਦੀ ਭਾਸ਼ਾ ਵਰਤ ਦੇ ਹੋਏ ਉੱਥੇ ਆਉਣ ਦੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕੁੱਝ ਸਮਾਂ ਬਾਅਦ ਹੀ ਅੱਧੀ ਸੈਂਕੜੇ ਦੇ ਕਰੀਬ ਲੜਕੇ ਤੇਜ਼ਧਾਰ ਹਥਿਆਰਾਂ ਨਾਲ ਢਾਬੇ 'ਤੇ ਪਹੁੰਚ ਕੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਸਮੇਂ ਬਿੱਟੂ ਵਿਦੇਸ਼ਾ ਦੇ ਕਾਫੀ ਦੋਸਤ ਨਾਲ ਸਨ, ਜਿਨ੍ਹਾਂ ਵਿਚ ਵਪਾਰ ਮੰਡਲ ਦੇ ਪ੍ਰਧਾਨ ਸੋਨੀ ਜਲੂਰ ਨੇ ਵਿਚਕਾਰ ਪੈ ਕੇ ਇਸ ਲੜਾਈ ਨੂੰ ਸ਼ਾਂਤ ਕਰਵਾਇਆ ਗਿਆ। ਬਾਕੀ ਸਾਰੇ ਦੋਸਤ ਆਪਣੇ ਆਪ ਨੂੰ ਸੇਫ ਰੱਖਣ ਲਈ ਚੁੱਪ ਚਾਪ ਖੜੇ ਰਹੇ। ਸੋਨੀ ਜਲੂਰ ਨੇ ਪੁਲਸ ਨੂੰ ਫੋਨ ਕਰਕੇ ਸੂਚਨਾ ਦਿੱਤੀ, ਜਿਸ 'ਤੇ ਪੁਲਸ ਮੌਕੇ 'ਤੇ ਪਹੁੰਚ ਕੇ ਜ਼ਖਮੀ ਹੋਏ। ਪ੍ਰਧਾਨ ਬਿੱਟੂ ਵਿਦੇਸ਼ਾ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਸ ਵਲੋਂ ਹਮਲਾ ਕਰਨ ਵਾਲਿਆਂ 'ਤੇ ਕਾਰਵਾਈ ਕਰਨ ਲਈ ਪੁਲਸ ਦੀ ਟੀਮ ਸਰਕਾਰੀ ਹਸਪਤਾਲ ਵਿਚ ਤਾਂ ਪਹੁੰਚ ਗਈ ਹੈ।


Shyna

Content Editor

Related News