ਵਿਆਹ ਵਾਲੀ ਕੁੜੀ ਦੀ ਸ਼ੂਟ ਕਰਨ ਜਾ ਰਹੇ ਫੋਟੋਗ੍ਰਾਫਰ ਨਾਲ ਵਾਪਰਿਆ ਹਾਦਸਾ, ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ
Sunday, Dec 04, 2022 - 05:12 PM (IST)
ਜਲਾਲਾਬਾਦ (ਬੰਟੀ ਦਹੂਜਾ) : ਐਤਵਾਰ ਸਵੇਰ ਤੋਂ ਆਸਮਾਨ ’ਚ ਕੋਹਰੇ ਦੀ ਚਾਦਰ ਛਾਈ ਹੋਈ ਸੀ ਤੇ ਥੋੜ੍ਹੀ ਜਿਹੀ ਦੂਰੀ ’ਤੇ ਵੀ ਕੁਝ ਦਿਖਾਈ ਨਹੀ ਦੇ ਰਿਹਾ ਸੀ। ਜਿਸ ਦੇ ਚੱਲਦਿਆਂ ਇੱਕ ਤੇਜ਼ ਰਫਤਾਰ ਟਰੱਕ ਨੇ ਓਵਰਟੇਕ ਕਰਦੇ ਸਮੇਂ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਸੁੱਖਦ ਇਹ ਰਿਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਟਰੱਕ ਚਾਲਕ ਆਪਣੀ ਗ਼ਲਤੀ ਨੂੰ ਵੇਖਦਿਆਂ ਮੌਕੇ ਤੋਂ ਟਰੱਕ ਸਣੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਪਟਿਆਲਾ 'ਚ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਸੂਆ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਰਾਹਗੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਜ਼ਦੀਕੀ ਪਿੰਡ ਭਾਬੜਾ ਵਿਖੇ ਇੱਕ ਕੁੜੀ ਦਾ ਵਿਆਹ ਸੀ ਤੇ ਉਹ ਤਿਆਰ ਹੋਣ ਲਈ ਜਲਾਲਾਬਾਦ ਬਿਊਟੀ ਪਾਰਲਰ ਗਈ ਹੋਈ ਸੀ ਤੇ ਫੋਟੋ ਗ੍ਰਾਫਰ ਪਿੰਡ ਭਾਬੜਾ ਤੋਂ ਕੁੜੀ ਦਾ ਸ਼ੂਟ ਕਰਨ ਲਈ ਜਲਾਲਾਬਾਦ ਆਪਣੀ ਕਾਰ ’ਤੇ ਸਵਾਰ ਹੋ ਕੇ ਆ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਓਵਰਟੇਕ ਕਰਦੇ ਸਮੇਂ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਸਵਾਰ ਦਾ ਬਚਾ ਹੋ ਗਿਆ। ਉਨ੍ਹਾਂ ਕਿਹਾ ਕਿ ਇੰਨੀ ਧੁੰਦ ਦੇ ਚੱਲਦਿਆਂ ਕਾਰ ਚਾਲਕ ਨੇ ਲਾਇਟਾਂ ਵੀ ਚਲਾ ਰੱਖਿਆਂ ਸਨ ਪਰ ਟਰੱਕ ਡਰਾਇਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ ਤੇ ਉਹ ਮੌਕੇ ਤੋਂ ਟਰੱਕ ਸਮੇਤ ਫ਼ਰਾਰ ਹੋ ਗਿਆ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
