ਸਵਿੱਫਟ ਡਿਜ਼ਾਇਰ ਨੇ ਸਾਈਕਲ ਸਵਾਰ ਦਰੜਿਆ, ਮੌਕੇ ’ਤੇ ਮੌਤ

Friday, Jan 05, 2024 - 06:19 PM (IST)

ਸਵਿੱਫਟ ਡਿਜ਼ਾਇਰ ਨੇ ਸਾਈਕਲ ਸਵਾਰ ਦਰੜਿਆ, ਮੌਕੇ ’ਤੇ ਮੌਤ

ਮੁੱਲਾਂਪੁਰ ਦਾਖਾ (ਕਾਲੀਆ) : ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਬੱਦੋਵਾਲ ਨੇੜੇ ਸਾਈਕਲ ਸਵਾਰ ਗੁਰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਬੱਦੋਵਾਲ ਜੋ ਕਿ ਬੱਦੋਵਾਲ ਤੋਂ ਮੁੱਲਾਂਪੁਰ ਜਾ ਰਿਹਾ ਸੀ ਲੁਧਿਆਣਾ ਤੋਂ ਪਿੱਛੋਂ ਆ ਰਹੀ ਸਵਿਫਟ ਡਿਜ਼ਾਇਰ ਗੱਡੀ ਨੇ ਪਿੱਛੋਂ ਆ ਕੇ ਗੱਡੀ ਮਾਰੀ ਅਤੇ ਉਹ ਦਰੜਿਆ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਾਂਚ ਅਧਿਕਾਰੀ ਏ. ਐੱਸ. ਆਈ. ਹਮੀਰ ਸਿੰਘ ਨੇ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਸਵਿਫਟ ਡਿਜ਼ਾਇਰ ਕਾਰ ਮਾਲਕ ਜੋ ਕਿ ਮੌਕੇ ਤੋਂ ਗੱਡੀ ਭਜਾ ਕੇ ਲੈ ਗਿਆ ਸੀ, ਵਿਰੁੱਧ ਜੇਰੇ ਧਾਰਾ 279, 304ਏ., 427 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਕਾਰ ਨੰਬਰ ਪੀ.ਬੀ 61 ਡੀ 8506 ਦੇ ਨਾ ਮਾਲੂਮ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News