ਹਰਪਾਲ ਜੁਨੇਜਾ ਦੀ ਅਗਵਾਈ ’ਚ ਸ਼ਹਿਰ ਵਾਸੀਆਂ ਨੇ ਕੱਢਿਆ ਕੈਂਡਲ ਮਾਰਚ

Thursday, Oct 25, 2018 - 05:56 AM (IST)

ਹਰਪਾਲ ਜੁਨੇਜਾ ਦੀ ਅਗਵਾਈ ’ਚ ਸ਼ਹਿਰ ਵਾਸੀਆਂ ਨੇ ਕੱਢਿਆ ਕੈਂਡਲ ਮਾਰਚ

ਪਟਿਆਲਾ,(ਬਲਜਿੰਦਰ, ਪਰਮੀਤ)- ਅੰਮ੍ਰਿਤਸਰ ਵਿਖੇ ਵੱਡੇ ਦੁਖਾਂਤ ਵਾਲੇ ਰੇਲ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸ਼ਹਿਰ ਵਾਸੀਆਂ ਵੱਲੋਂ ਜ਼ਿਲਾ ਅਕਾਲੀ ਜੱਥਾ ਸ਼ਹਿਰੀ  ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਤੋਂ ਬਾਅਦ  ਪੰਜਾਬ ਦੇੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਨ ’ਤੇ ਉਨ੍ਹਾਂ ਦਾ ਪੁਤਲਾ ਵੀ ਸਾਡ਼ਿਆ ਗਿਆ।  ®ਇਸ ਤੋਂ ਪਹਿਲਾਂ ਲੋਕਾਂ ਨੇ ਹੱਥ ਵਿਚ ਮੋਮਬੱਤੀਆਂ ਦੇ ਨਾਲ-ਨਾਲ ਕਈ ਬੈਨਰ ਫਡ਼ੇ ਹੋਏ ਸਨ ਜਿਨ੍ਹਾਂ ਵਿਚ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ, ਇਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਨਵਜੋਤ ਕੌਰ ਸਿੱਧੂ ਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਣਦੀ ਯੋਗ ਕਾਨੂੰਨੀ ਕਾਰਵਾਈ ਦੀ ਮੰਗ ਦੇ ਹੱਕ ਵਿਚ ਨਾਅਰੇ ਲਿਖੇ ਹੋਏ।
 ®ਇਸ ਮੌਕੇ ਸ੍ਰੀ ਹਰਪਾਲ ਜੁਨੇਜਾ ਨੇ ਆਖਿਆ ਕਿ ਅੰਮ੍ਰਿਤਸਰ ਹਾਦਸਾ ਪੰਜਾਬ ਵਿਚ ਆਪਣੇ-ਆਪ ਵਿਚ ਪਹਿਲਾ ਅਜਿਹੇ ਵੱਡਾ ਦੁਖਾਂਤ ਹੈ ਜਦੋਂ ਕੁਝ  ਹੀ  ਸੈਕਿੰਡਾਂ ’ਚ 60 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੇ ਦੁਖਾਂਤ ਤੋਂ ਗੁਰੂਆਂ-ਪੀਰਾਂ ਦੀ ਇਸ ਧਰਤੀ ਨੂੰ ਬਚਾਇਆ ਜਾਵੇ ਅਤੇ ਮ੍ਰਿਤਕਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ ਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। 
ਇਸ ਮੌਕੇ ਸਵਰਾਜ ਘੁੰਮਣ, ਅਜੇ ਥਾਪਰ, ਰਵਿੰਦਰਪਾਲ ਸਿੰਘ ਬਿੰਦਾ ਗਰੋਵਰ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਮੰਜੂ ਕੁਰੈਸ਼ੀ, ਗੋਬਿੰਦ ਬਡੂੰਗਰ, ਸ਼ਾਰਦਾ ਦੇਵੀ, ਰਾਜੀਵ ਜੁਨੇਜਾ, ਭੂਰਾ ਗਿੱਲ, ਹਰਮੀਤ ਸਿੰਘ, ਅਮਨਦੀਪ ਘੱਗਾ, ਲਵਲੀ ਅਟਵਾਲ, ਗੋਪਾਲ ਸ਼ਰਮਾ ਟੋਨੀ, ਮਨੀ ਸੰਧੂ, ਡਿੱਕੀ, ਜੈ ਪ੍ਰਕਾਸ਼ ਯਾਦਵ, ਗਗਨਦੀਪ ਪੰਨੂੰ, ਸੁਖਵਿੰਦਰ ਕੌਰ, ਹਰਭਜਨ ਕੌਰ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਜਸਪ੍ਰੀਤ ਸਿੰਘ, ਅੰਗਰੇਜ਼ ਸਿੰਘ, ਰਜਿੰਦਰ ਕੁਮਾਰ ਠੁਮਕੀ, ਪ੍ਰਿੰਸ ਲਾਂਬਾ, ਵਿਨੀਤ ਸਹਿਗਲ, ਨਵੀਨ ਸ਼ਰਮਾ, ਨਿੱਕੂ, ਰਾਜੀਵ ਵਰਮਾ, ਹੈਪੀ, ਮਾਈਕਲ, ਹਰਜੀਤ ਸਿੰਘ ਜੀਤੀ, ਪ੍ਰਗਟ ਸਿੰਘ, ਦਰਵੇਸ਼ ਗੋਇਲ, ਰਾਜੂ ਰਾਘੋਮਾਜਰਾ, ਦੀਕਸ਼ਤ ਰਾਜ ਕਪੂਰ, ਅਮਰਿੰਦਰ ਸਿੰਘ, ਰਾਜੇਸ਼ ਕਨੌਜੀਆ ਅਤੇ ਅਕਾਸ਼ ਬਾਕਸਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
 


Related News