ਮੋਮਬੱਤੀ ਕਾਰਨ ਲੱਗੀ ਅੱਗ, ਪਤੀ-ਪਤਨੀ ਝੁਲਸੇ

Monday, Mar 04, 2019 - 03:25 PM (IST)

ਮੋਮਬੱਤੀ ਕਾਰਨ ਲੱਗੀ ਅੱਗ, ਪਤੀ-ਪਤਨੀ ਝੁਲਸੇ

ਲੁਧਿਆਣਾ (ਅਨਿਲ) : ਇੱਥੋਂ ਦੇ ਕਸਬਾ ਲਾਡੋਵਾਲ 'ਚ ਬੀਤੀ ਰਾਤ ਇਕ ਘਰ 'ਚ ਅਚਾਨਕ ਮੋਮਬੱਤੀ ਨਾਲ ਅੱਗ ਲੱਗਣ ਕਾਰਨ ਪਤੀ-ਪਤਨੀ ਝੁਲਸ ਗਏ। ਜਿਸ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਨੇੜੇ ਦੇ ਲੋਕਾਂ ਨੇ ਦੋਵਾਂ ਨੂੰ ਘਰੋਂ ਬਾਹਰ ਕੱਢਿਆ ਅਤੇ ਅੱਗ 'ਤੇ ਕਾਬੂ ਪਾ ਲਿਆ। ਪੰਚਾਇਤ ਮੈਂਬਰ ਬੀਰ ਚੰਦ ਨੇ ਮੌਕੇ 'ਤੇ ਐਂਬੂਲੈਂਸ ਨੂੰ ਫੋਨ ਕਰ ਕੇ ਜ਼ਖ਼ਮੀ ਪਤੀ-ਪਤਨੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ।

ਇਸ ਸਬੰਧੀ ਪੀੜਤ ਦਿਨੇਸ਼ ਕੁਮਾਰ ਅਤੇ ਉਸ ਦੀ ਪਤਨੀ ਰਾਧਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ 'ਚ ਬਿਜਲੀ ਨਹੀਂ ਸੀ, ਇਸ ਲਈ ਉਹ ਘਰ 'ਚ ਮੋਮਬੱਤੀ ਜਗਾ ਕੇ ਰਾਤ ਲਗਭਗ 10 ਵਜੇ ਸੌਂ ਗਏ। 1 ਵਜੇ ਅਚਾਨਕ ਉਨ੍ਹਾਂ ਦੇ ਘਰ ਅੱਗ ਲੱਗ ਗਈ। ਇਸ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਹਾਦਸੇ 'ਚ ਉਨ੍ਹਾਂ ਦੀ 6 ਸਾਲਾ ਬੇਟੀ ਵਾਲ-ਵਾਲ ਬਚ ਗਈ। ਪੀੜਤਾਂ ਅਨੁਸਾਰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਸਹਾਇਤਾ ਦੀ ਮੰਗ ਕੀਤੀ ਹੈ।


author

Anuradha

Content Editor

Related News