ਮਰਹੂਮ ਬੱਚੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੀਤਾ ਕੈਂਡਲ ਮਾਰਚ

04/25/2018 10:48:19 AM

ਮਾਲੇਰਕੋਟਲਾ (ਜ਼ਹੂਰ, ਸ਼ਹਾਬੂਦੀਨ)—ਆਜ਼ਾਦ ਫਾਊਂਡੇਸ਼ਨ ਟਰੱਸਟ (ਰਜਿ.) ਦੇ ਸੱਦੇ 'ਤੇ ਇਲਾਕੇ ਦੇ ਇਨਸਾਫ-ਪਸੰਦ ਲੋਕਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਕਠੂਆ ਵਿਖੇ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ ਕੀਤਾ, ਜੋ ਕਿ ਸੱਟਾ ਚੌਕ ਤੋਂ ਦਿੱਲੀ ਗੇਟ ਤੱਕ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਇਸ ਮੌਕੇ ਆਜ਼ਾਦ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਅਬਦੁਲ ਮਜੀਦ ਆਜ਼ਾਦ, ਤਰਕਸ਼ੀਲ ਸੋਸਾਇਟੀ ਦੇ ਮੁਖੀ ਮੋਹਨ ਬਡਲਾ, ਗੁਰੂ ਰਵਿਦਾਸ ਮੰਦਰ ਕਮੇਟੀ, ਜਾਵੇਦ ਅਸਲਮ, ਅਸਗਰ ਅਲੀ, ਪ੍ਰਾਜੈਕਟ ਡਾਇਰੈਕਟਰ ਅਸਲਮ ਨਾਜ, ਸਕੱਤਰ ਅਮਜ਼ਦ ਵਿਲੋਨ, ਮੁਹੰਮਦ ਮਜੀਦ ਦਲੇਲਗੜ੍ਹ, ਸਰਬਜੀਤ ਧਲੇਰ, ਪ੍ਰਚਾਰ ਸਕੱਤਰ ਸਰਾਜ ਅਨਵਰ ਸੰਧੂ, ਹਲੀਮ ਸੰਧੂ, ਮੁਹੰਮਦ ਮੁਨੀਰ, ਸਮੀਰ ਲੋਹਾਰ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਸੰਦੌੜ, (ਰਿਖੀ)- ਮਰਹੂਮ ਬੱਚੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਲਈ ਪਿੰਡ ਕਲਿਆਣ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ 'ਚ ਮਾਰਚ ਕੀਤਾ ਅਤੇ ਪਿੰਡ ਦੀਆਂ ਗਲੀਆਂ ਵਿਚ ਲੋਕਾਂ ਨੇ ਬੱਚੀ ਨੂੰ ਇਨਸਾਫ ਦਿਵਾਉਣ ਲਈ ਨਾਅਰੇ ਵੀ ਲਾਏ । ਇਸ ਮੌਕੇ ਸਰਪੰਚ ਨਿਸ਼ਾਨ ਸਿੰਘ ਕਲਿਆਣ, ਸਾਬਕਾ ਸਰਪੰਚ ਸੁਖਦੇਵ ਸਿੰਘ, ਪ੍ਰੇਮ ਸਿੰਘ, ਭਾਈ ਚਮਕੌਰ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਦਲਵੀਰ ਸਿੰਘ, ਹਰਜੀਤ ਸਿੰਘ, ਨਿਸ਼ਾਨ ਸਿੰਘ ਸਣੇ ਵੱਡੀ ਗਿਣਤੀ 'ਚ ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਨੇ ਰੋਸ ਮਾਰਚ 'ਚ ਸ਼ਮੂਲੀਅਤ ਕੀਤੀ ।


Related News