ਮਰਹੂਮ ਸਿੱਧੂ ਮੂਸੇਵਾਲਾ ਦਾ ਪਰਿਵਾਰ CISF ਕੁਲਵਿੰਦਰ ਕੌਰ ਦੇ ਹੱਕ ''ਚ, ਆਖ ਰਿਹਾ ਇਹ ਗੱਲਾਂ

06/08/2024 4:15:32 PM

ਮੁੰਬਈ (ਬਿਊਰੋ) - ਅਦਾਕਾਰਾ ਤੋਂ ਰਾਜਨੇਤਾ ਬਣੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਚੰਡੀਗੜ੍ਹ ਏਅਰਪੋਰਟ 'ਤੇ ਆਪਣੇ ਨਾਲ ਹੋਈ ਥੱਪੜ ਮਾਰਨ ਦੀ ਘਟਨਾ ਨੂੰ ਲੈ ਕੇ ਸੁਰਖੀਆਂ 'ਚ ਹੈ। ਅਭਿਨੇਤਰੀ ਨੂੰ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਦੌਰਾਨ ਇੱਕ ਸੀ. ਆਈ. ਐੱਸ. ਐੱਫ. ਅਧਿਕਾਰੀ ਨੇ ਕਥਿਤ ਤੌਰ 'ਤੇ ਥੱਪੜ ਮਾਰਿਆ ਸੀ ਜਦੋਂ ਉਹ ਐੱਨ. ਡੀ. ਏ. ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਜਾ ਰਹੀ ਸੀ। ਕੰਗਨਾ ਰਣੌਤ ਦੇ ਥੱਪੜ ਕਾਂਡ ਪਿੱਛੋਂ ਦੇਸ਼ ਭਰ 'ਚੋਂ ਵੱਖ-ਵੱਖ ਪ੍ਰਤੀਕ੍ਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕਿਸਾਨ ਇਸ ਥੱਪੜ ਨੂੰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਖਿਲਾਫ਼ ਕੀਤੀਆਂ ਘਟੀਆ ਟਿੱਪਣੀਆਂ ਦਾ ਬਦਲਾ ਦੱਸ ਰਹੇ ਹਨ।  

PunjabKesari

CISF ਕਾਂਸਟੇਬਲ ਕੁਲਵਿੰਦਰ ਕੌਰ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਵੀ ਸਾਥ ਮਿਲਿਆ ਹੈ। ਸਿੱਧੂ ਦੀ ਮਾਤਾ ਚਰਨ ਕੌਰ ਨੇ ਕੁਲਵਿੰਦਰ ਕੌਰ ਦੇ ਹੱਕ 'ਚ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ, "ਪਿਛਲੇ ਕੁਝ ਘੰਟਿਆਂ ਤੋਂ ਦੇਖ ਰਹੀ ਹਾਂ ਕਿ ਪੰਜਾਬ ਦੇ ਨੋਜਵਾਨਾਂ ਦੇ ਵੱਜੀਆਂ ਗੋਲੀਆਂ ਦੀ ਗੂੰਜ ਤੋਂ ਵੱਡੀ ਥੱਪੜ ਦੀ ਆਵਾਜ਼ ਹੋ ਗਈ, ਜਿਹ ਦੀ ਸੋਭਾ ਕਰਨ ਲਈ, ਵਿਰੋਧ ਕਰਨ ਲਈ ਹਰ ਪੰਜਾਬੀ ਅੱਗੇ ਆਇਆ, ਜਿਸ ਤਰਾਂ ਉਸ ਬੱਚੀ ਨੇ ਪੰਜਾਬੀਆਂ ਲਈ ਬੋਲੇ ਅਪਸ਼ਬਦਾ ਦਾ ਫਲ ਉਸ ਸ਼ਖਸ਼ੀਅਤ ਨੂੰ ਦਿੱਤਾ ਹੈ, ਜੇਕਰ ਇਸੇ ਤਰ੍ਹਾਂ ਸਾਰੇ ਪੰਜਾਬੀ ਸਰਕਾਰ ਅੱਗੇ ਸਾਡੇ ਨੋਜਵਾਨਾਂ ਦੇ ਹੋਏ ਕਤਲ ਦੇ ਇਨਸਾਫ਼ ਦੀ ਮੰਗ ਸਾਡੀਆਂ ਧੀਆਂ ਨਾਲ ਹੋਏ/ਦਰਦਨਾਕ ਬਲਾਤਕਾਰ ਦੇ ਇਨਸਾਫ਼ ਦੀ ਮੰਗ ਸਰਕਾਰ ਅੱਗੇ ਰੱਖਣ ਤਾਂ ਅੱਜ ਸਾਡਾ ਪੰਜਾਬ ਪਹਿਲਾ ਨਾਲੋਂ ਬਿਹਤਰ ਹੋ ਸਕਦਾ।" 

ਹੁਣ ਕੰਗਨਾ ਰਣੌਤ ਅਤੇ BJP ਸੰਸਦ ਨੇ ਇਸ ਬਾਰੇ ਇੱਕ ਲੰਮਾ ਨੋਟ ਲਿਖਿਆ ਹੈ। ਕੰਗਨਾ ਰਣੌਤ ਨੇ ਲਿਖਿਆ, ''ਹਰ ਬਲਾਤਕਾਰੀ, ਕਾਤਲ ਜਾਂ ਚੋਰ ਕੋਲ ਅਪਰਾਧ ਕਰਨ ਲਈ ਹਮੇਸ਼ਾ ਇੱਕ ਮਜ਼ਬੂਤ ​​ਭਾਵਨਾਤਮਕ, ਸਰੀਰਕ, ਮਨੋਵਿਗਿਆਨਕ ਜਾਂ ਵਿੱਤੀ ਕਾਰਨ ਹੁੰਦਾ ਹੈ, ਕੋਈ ਵੀ ਅਪਰਾਧ ਕਦੇ ਵੀ ਬਿਨਾਂ ਕਿਸੇ ਕਾਰਨ ਦੇ ਨਹੀਂ ਹੁੰਦਾ, ਫਿਰ ਵੀ ਉਹ ਦੋਸ਼ੀ ਠਹਿਰਾਏ ਜਾਂਦੇ ਹਨ ਅਤੇ ਜੇਕਰ ਤੁਹਾਡੇ 'ਤੇ ਸਾਰੇ ਕਾਨੂੰਨਾਂ ਦੀ ਉਲੰਘਣਾ ਇੱਕ ਮਜ਼ਬੂਤ ​​ਭਾਵਨਾਤਮਕ ਪ੍ਰਭਾਵ ਨਾਲ ਜੁੜੀ ਹੋਈ ਹੈ। ਅਪਰਾਧ ਕਰਨ ਲਈ ਅਪਰਾਧੀ ਦਾ ਹਿੱਸਾ, ਜਿਸ ਦੇ ਨਤੀਜੇ ਵਜੋਂ ਜੇਲ੍ਹ ਦੀ ਸਜ਼ਾ ਹੋਵੇਗੀ।'' ਕੰਗਨਾ ਨੇ ਅੱਗੇ ਲਿਖਿਆ- ਯਾਦ ਰੱਖੋ ਜੇਕਰ ਤੁਸੀਂ ਕਿਸੇ ਦੇ ਨਜ਼ਦੀਕੀ ਖੇਤਰ 'ਚ ਘੁਸਪੈਠ ਕਰਨ, ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਸਰੀਰ ਨੂੰ ਛੂਹਣ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੇ ਨਾਲ ਸਹਿਮਤ ਹੋ ਤਾਂ ਤੁਸੀਂ ਬਲਾਤਕਾਰ ਜਾਂ ਕਤਲ ਨਾਲ ਵੀ ਸਹਿਮਤ ਹੋ ਕਿਉਂਕਿ ਇਹ ਸਿਰਫ਼ ਘੁਸਪੈਠ ਜਾਂ ਚਾਕੂ ਮਾਰਨ ਨਾਲੋਂ ਵੱਡੀ ਗੱਲ ਹੈ। ਤੁਹਾਨੂੰ ਆਪਣੀਆਂ ਮਨੋਵਿਗਿਆਨਕ ਅਪਰਾਧਿਕ ਪ੍ਰਵਿਰਤੀਆਂ ਦੀ ਡੂੰਘਾਈ ਨਾਲ ਗੌਰ ਕਰਨੀ ਚਾਹੀਦੀ ਹੈ, ਮੈਂ ਤੁਹਾਨੂੰ ਸੁਝਾਅ ਦਿੰਦੀ ਹਾਂ ਕਿ ਕਿਰਪਾ ਕਰਕੇ ਯੋਗਾ ਅਤੇ ਧਿਆਨ ਕਰੋ ਨਹੀਂ ਤਾਂ ਜੀਵਨ ਇੱਕ ਕੌੜਾ ਅਨੁਭਵ ਬਣ ਜਾਵੇਗਾ, ਇੰਨੀ ਨਫ਼ਰਤ, ਨਫ਼ਰਤ ਅਤੇ ਈਰਖਾ ਨਾ ਰੱਖੋ, ਕਿਰਪਾ ਕਰਕੇ ਆਪਣੇ ਆਪ ਨੂੰ ਆਜ਼ਾਦ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News