ਸੀ.ਆਈ. ਸਟਾਫ ਫਿਰੋਜ਼ਪੁਰ ਵੱਲੋਂ ਹੈਰੋਇਨ ਸਣੇ ਦੋਸ਼ੀ ਗ੍ਰਿਫ਼ਤਾਰ

01/06/2021 4:36:35 PM

ਗੁਰੂਹਰਸਹਾਏ(ਮਨਜੀਤ): ਸੀ.ਆਈ ਸਟਾਫ ਫਿਰੋਜ਼ਪੁਰ ਦੀ ਪੁਲਸ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਫਿਰੋਜ਼ਪੁਰ ਰੋਡ ’ਦੇ ਨੇੜੇ ਦਾਣਾ ਮੰਡੀ ਚੱਕ ਕੰਧੇ ਸ਼ਾਹ ਦੇ ਕੋਲ ਇਕ ਵਿਅਕਤੀ ਨੂੰ 250 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੀ.ਆਈ ਸਟਾਫ ਫਿਰੋਜ਼ਪੁਰ ਅੰਗਰੇਜ਼  ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਰਜਿੰਦਰਪਾਲ ਸਿੰਘ ਪੁਲਸ ਪਾਰਟੀ ਸਣੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ’ਚ ਨੇੜੇ ਦਾਣਾ ਮੰਡੀ ਪਿੰਡ ਕੰਧੇ ਸ਼ਾਹ ਦੇ ਕੋਲ ਮੌਜੂਦ ਸਨ ਤਾਂ ਖ਼ਾਸ ਮੁਖਬਰ ਨੇ ਠੋਸ ਜਾਣਕਾਰੀ ਦਿੱਤੀ ਕਿ ਇਕ ਵਿਅਕਤੀ ਹੈਰੋਇਨ ਵੇਚਣ ਦਾ ਆਦੀ ਹੈ ਅਤੇ ਹੈਰੋਇਨ ਵੇਚਣ ਲਈ ਪਿੰਡ ਗਜਨੀ ਵਾਲਾ ਤੋਂ ਫਿਰੋਜ਼ਪੁਰ ਰੋਡ ਨੂੰ ਆ ਰਿਹਾ ਹੈ।

ਪੁਲਸ ਨੇ ਖ਼ਾਸ ਸੂਚਨਾ ਦੇ ਅਧਾਰ ’ਤੇ ਉਕਤ ਵਿਅਕਤੀ ਨੂੰ ਰੇਡ ਕਰ ਕੇ 250 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਫੜ੍ਹੇ ਗਏ ਦੋਸ਼ੀ ਵਿਅਕਤੀ ਦੀ ਪਛਾਣ ਦਲਬੀਰ ਸਿੰਘ ਊਰਫ ਦੱਲੂ ਪੁੱਤਰ ਹਰਬੰਸ ਸਿੰਘ ਵਾਸੀ ਗੱਟੀ ਮੱਤੜ ਥਾਣਾ ਲੱਖੋ ਕੇ ਬਿਹਰਾਮ ਦੇ ਰੂਪ ’ਚ ਹੋਈ ਅਤੇ ਜਿਸਦੇ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਆਦ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਹੈ।


Aarti dhillon

Content Editor

Related News