ਕਾਰੋਬਾਰੀ ਚਾਚੇ-ਭਤੀਜੇ ਦਾ ਵੱਡਾ ਕਾਂਡ ; ਕਰ ਦੇਣ ਲੱਗੇ ਸੀ 43 ਕਰੋੜ ਦਾ ਗ਼ਬਨ
Friday, Mar 07, 2025 - 06:17 PM (IST)

ਲੁਧਿਆਣਾ (ਸੇਠੀ)- ਡਾਇਰੈਕਟਰ ਜਨਰਲ ਆਫ ਗੁਡਸ ਐਂਡ ਸਰਵਿਸ ਟੈਕਸ ਇੰਟੈਂਲੀਜੈਂਸ (ਡੀ. ਜੀ. ਜੀ. ਆਈ.) ਨੇ ਇਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਰਾਜ ਕੁਮਾਰ ਅਤੇ ਪ੍ਰਿੰਸ ਕੁਮਾਰ ਨਾਂ ਦੇ ਚਾਚੇ-ਭਤੀਜੇ ਦੀ ਜੋੜੀ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਉਕਤ ਦੋਵੇਂ 26 ਫਰਮਾਂ ਨੂੰ ਚਲਾ ਕੇ 42.98 ਕਰੋੜ ਰੁਪਏ ਦੇ ਅਯੋਗ ਇਨਪੁੱਟ ਟੈਕਸ ਕ੍ਰੈਡਿਟ ਪਾਸ ਕਰਨ ਲਈ ਕੁੱਲ 282.96 ਕਰੋੜ ਰੁਪਏ ਦੇ ਜਾਅਲੀ ਬਿੱਲ ਜਾਰੀ ਕਰ ਰਹੇ ਸਨ। ਇਹ ਸਾਰੀਆਂ ਕੰਪਨੀਆਂ ਲੋਹੇ ਅਤੇ ਸਟੀਲ ਦੇ ਸਕ੍ਰੈਪ, ਟੀ. ਐੱਮ. ਟੀ. ਬਾਰ, ਕਾਰਡ ਬੋਰਡ ਸਕ੍ਰੈਪ ਆਦਿ ਜਾ ਕਾਰੋਬਾਰ ਕਰਦੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜਥੇਦਾਰ ਦੇ ਅਹੁਦੇ ਤੋਂ ਹਟਾਏ ਗਏ ਗਿਆਨੀ ਰਘਬੀਰ ਸਿੰਘ
ਤਲਾਸ਼ੀ ਮੁਹਿੰਮ ਦੌਰਾਨ ਰਾਜ ਕੁਮਾਰ ਅਤੇ ਪ੍ਰਿੰਸ ਕੁਮਾਰ ਦੇ ਸਰਕਾਰੀ ਅਹਾਤੇ ਤੋਂ ਸੀ. ਪੀ. ਯੂ., ਮੋਬਾਈਲ ਫੋਨ ਅਤੇ ਹੋਰ ਅਪਰਾਧਿਕ ਦਸਤਾਵੇਜ਼ ਜਿਵੇਂ ਕਿ ਬਿੱਲ, ਚੈੱਕ ਬੁੱਕ ਅਤੇ ਡਾਇਰੀਆਂ ਆਦਿ ਜ਼ਬਤ ਕੀਤੇ ਗਏ ਹਨ। ਮਾਸਟਰਮਾਈਂਡ ਦੇ ਤੌਰ ’ਤੇ, ਉਸ ਨੇ CGST ਐਕਟ, 2017 ਦੀ ਵਿਵਸਥਾ ਦੀ ਉਲੰਘਣਾ ਕਰਦੇ ਹੋਏ 282.96 ਕਰੋੜ ਰੁਪਏ ਦੀ ਧੋਖਾਦੇਹੀ ਵਾਲੀ ਬਿਲਿੰਗ ਰਾਹੀਂ ਲਗਭਗ 42.98 ਕਰੋੜ ਰੁਪਏ ਦੀ ਧੋਖਾਦੇਹੀ ਵਾਲੀ ਆਈ. ਟੀ. ਸੀ. ਪ੍ਰਾਪਤ ਕੀਤੀ। ਦੱਸ ਦੇਈਏ ਕਿ ਉਕਤ ਫਰਮਾਂ ਵਲੋਂ ਅਸਲ ’ਚ ਕੋਈ ਮਾਲ ਮੂਵਮੈਂਟ ਨਹੀਂ ਕੀਤੀ ਗਈ ਸੀ।
ਇਹ ਵੀ ਪੜ੍ਹੋ- ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
ਵਿਭਾਗ ਵਲੋਂ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਮਾਸਟਰਮਾਈਂਡ ਨੂੰ ਦਬੋਚਿਆ ਗਿਆ, ਜਿਸ ’ਚ ਉਸ ਨੇ ਆਪਣੇ ਬਿਆਨਾਂ ’ਚ ਸੀ. ਜੀ. ਐੱਸ. ਟੀ. ਐਕਟ, 2017 ਤਹਿਤ ਕੀਤੇ ਗਏ ਅਪਰਾਧਾਂ ਨੂੰ ਕਬੂਲ ਕੀਤਾ। ਇਸ ਤਹਿਤ ਰਾਜ ਕੁਮਾਰ ਅਤੇ ਪ੍ਰਿੰਸ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8