ਬੱਸ ਨੇ ਐਕਟਿਵਾ ਨੂੰ ਮਾਰੀ ਟੱਕਰ, ਇੰਸ਼ੋਰੈਂਸ ਕੰਪਨੀ ਦੀ ਕਰਮਚਾਰੀ ’ਤੇ ਚੜ੍ਹਿਅਾ ਟਾਇਰ, ਮੌਤ

01/24/2019 2:57:11 AM

ਚੰਡੀਗਡ਼੍ਹ, (ਸੁਸ਼ੀਲ)- ਹਰਿਆਣਾ ਰੋਡਵੇਜ਼ ਦੀ ਬੱਸ  ਦਾ ਡਰਾਈਵਰ ਬੁੱਧਵਾਰ ਨੂੰ ਟ੍ਰਿਬਿਊਨ ਚੌਕ ’ਚ ਐਕਟਿਵਾ ਸਵਾਰ ਦੋ ਅੌਰਤਾਂ ਨੂੰ ਪਿੱਛੋਂ ਟੱਕਰ ਮਾਰ ਕੇ ਫਰਾਰ ਹੋ ਗਿਆ। ਟੱਕਰ ਲਗਦਿਅਾਂ ਹੀ ਦੋਵੇਂ ਅੌਰਤਾਂ ਸਡ਼ਕ ’ਤੇ ਡਿੱਗੀਆਂ ਅਤੇ ਐਕਟਿਵਾ ਚਾਲਕ ’ਤੇ ਬੱਸ ਦਾ ਟਾਇਰ ਚਡ਼੍ਹ ਗਿਆ। ਪੁਲਸ  ਦੋਵਾਂ ਅੌਰਤਾਂ ਨੂੰ ਜੀ. ਐੱਮ. ਸੀ. ਐੱਚ.-32 ’ਚ ਲੈ ਕੇ ਗਈ, ਜਿਥੇ ਡਾਕਟਰਾਂ ਨੇ ਐਕਟਿਵਾ ਚਾਲਕ ਅਨੀਤਾ ਬਾਰਵਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਐਕਟਿਵਾ ਦੇ ਪਿੱਛੇ ਬੈਠੀ  ਗੁਰਨੀਕ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ।  ਪੁਲਸ ਨੇ ਦੱਸਿਆ ਕਿ  ਅਨੀਤਾ ਸੈਕਟਰ-34 ਸਥਿਤ ਭਾਰਤੀ ਐਕਸ ਲਾਈਫ ਇੰਸ਼ੋਰੈਂਸ  ਕੰਪਨੀ ’ਚ ਕੰਮ ਕਰਦੀ ਸੀ ਅਤੇ ਮੂਲ ਰੂਪ ਤੋਂ ਆਸਾਮ ਦੀ ਰਹਿਣ ਵਾਲੀ ਸੀ। 
ਸੈਕਟਰ-29 ’ਚ ਰਹਿੰਦੀ ਸੀ ਕਿਰਾਏ ’ਤੇ
ਪੁਲਸ ਨੇ ਦੱਸਿਅਾ ਕਿ ਅਨੀਤਾ ਸੈਕਟਰ-29 ’ਚ ਕਿਰਾਏ ’ਤੇ ਰਹਿੰਦੀ ਸੀ। ਸੈਕਟਰ-31 ਥਾਣਾ ਪੁਲਸ ਨੇ ਜ਼ੀਰਕਪੁਰ ਨਿਵਾਸੀ ਗੁਰਮੁੱਖ ਕੌਰ ਦੀ ਸ਼ਿਕਾਇਤ ’ਤੇ ਬੱਸ (ਐੱਚ. ਆਰ. 68ਏ 9828) ਦੇ  ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  
ਸੈਕਟਰ-34 ਤੋਂ ਜਾ ਰਹੀ ਸੀ ਜ਼ੀਰਕਪੁਰ ਵੱਲ 
ਜ਼ੀਰਕਪੁਰ ਨਿਵਾਸੀ ਗੁਰਨੀਕ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਦੁਪਹਿਰ ਨੂੰ  ਆਪਣੀ ਕਲੀਗ ਅਨੀਤਾ ਬਾਰਵਾ ਨਾਲ ਐਕਟਿਵਾ ’ਤੇ ਸੈਕਟਰ-34 ਤੋਂ ਜ਼ੀਰਕਪੁਰ ਵੱਲ ਜਾ ਰਹੀ ਸੀ, ਜਦੋਂ ਉਹ ਟ੍ਰਿਬਿਊਨ ਚੌਕ ’ਚ ਪਹੁੰਚੀਅਾਂ ਤਾਂ ਪਿੱਛੋਂ ਹਰਿਆਣਾ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਲਗਦਿਅਾਂ ਹੀ ਦੋਵੇਂ ਸਡ਼ਕ ’ਤੇ ਡਿੱਗ ਗਈਆਂ ਅਤੇ ਅਨੀਤਾ ਬਾਰਵਾ ਦੇ ਉਪਰ ਬੱਸ ਦਾ  ਟਾਇਰ ਚਡ਼੍ਹਨ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਉਸਨੂੰ ਵੀ ਸੱਟ ਲੱਗੀ। ਉਸਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। 
ਬੱਸ ਡਰਾਈਵਰ ’ਤੇ ਮਾਮਲਾ ਦਰਜ, ਭਾਲ ਸ਼ੁਰੂ
ਪੀ. ਸੀ. ਆਰ. ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਹਸਪਤਾਲ ’ਚ ਦਾਖਲ  ਕਰਵਾਇਆ, ਜਿਥੇ ਡਾਕਟਰਾਂ ਨੇ ਅਨੀਤਾ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਸੈਕਟਰ-31 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ। ਜਾਂਚ ’ਚ ਪਾਇਆ ਕਿ ਅਨੀਤਾ ਨੇ ਹੈਲਮੇਟ ਪਾਇਆ ਹੋਇਆ ਸੀ। ਬੱਸ ਨੇ ਪਿੱਛੋਂ ਐਕਟਿਵਾ ਨੂੰ ਟੱਕਰ ਮਾਰੀ ਸੀ। ਸੈਕਟਰ-31 ਥਾਣਾ ਪੁਲਸ ਨੇ ਬੱਸ ਡਰਾਈਵਰ ਖਿਲਾਫ ਲਾਪ੍ਰਵਾਹੀ ਨਾਲ ਬੱਸ ਚਲਾਉਣ ਤੇ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News