ਬੁੜੈਲ ਜੇਲ ''ਚ ਕੈਦੀ ਨੇ ਕੀਤੀ ਖੁਦਕੁਸ਼ੀ

02/24/2020 10:43:45 PM

ਚੰਡੀਗੜ੍ਹ, (ਸੁਸ਼ੀਲ)-ਬੁੜੈਲ ਜੇਲ 'ਚ ਸਨੈਚਿੰਗ ਮਾਮਲੇ 'ਚ ਬੰਦ ਵਿਚਾਰ ਅਧੀਨ ਕੈਦੀ ਨੇ ਹਵਾਲਾਤੀ ਬੈਰਕ ਦੇ ਬਾਥਰੂਮ 'ਚ ਸੋਮਵਾਰ ਤੜਕੇ ਪਾਣੀ ਦੀ ਟੂਟੀ ਨਾਲ ਕੰਬਲ ਬੰਨ੍ਹ ਕੇ ਫਾਹ ਲੈ ਲਿਆ। ਕੈਦੀ ਕਾਫ਼ੀ ਦੇਰ ਤੱਕ ਬਾਥਰੂਮ 'ਚੋਂ ਬਾਹਰ ਨਹੀਂ ਆਇਆ ਤਾਂ ਹੋਰ ਕੈਦੀਆਂ ਨੇ ਵਾਰਡਨ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਵਾਰਡਨ ਦਰਵਾਜ਼ਾ ਤੋੜ ਕੇ ਅੰਦਰ ਗਿਆ ਤਾਂ ਕੈਦੀ ਫਾਹੇ ਨਾਲ ਲਟਕ ਰਿਹਾ ਸੀ। ਜੇਲ ਸਟਾਫ ਨੇ ਮਾਮਲੇ ਦੀ ਸੂਚਨਾ ਸੈਕਟਰ 49 ਥਾਣਾ ਪੁਲਸ ਨੂੰ ਦਿੱਤੀ। ਪੁਲਸ ਕੈਦੀ ਨੂੰ ਉਤਾਰ ਕੇ ਜੀ. ਐੱਮ. ਸੀ. ਐੱਚ.-32 'ਚ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕੈਦੀ ਦੀ ਪਛਾਣ ਸੈਕਟਰ-56 ਨਿਵਾਸੀ ਵੀਰਪਾਲ ਉਰਫ ਵੀਰੂ ਦੇ ਰੂਪ 'ਚ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਬਰਾਮਦ ਹੋਇਆ। ਸੈਕਟਰ 49 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੁੜੈਲ ਜੇਲ ਦੇ ਸੁਪਰਡੈਂਟ ਅਮਨਦੀਪ ਸਿੰਘ ਨੇ ਦੱਸਿਆ ਕਿ 22 ਫਰਵਰੀ ਨੂੰ ਸਨੈਚਿੰਗ ਮਾਮਲੇ 'ਚ ਵੀਰੂ ਨੂੰ ਜ਼ਿਲਾ ਅਦਾਲਤ ਨੇ ਕਾਨੂੰਨੀ ਹਿਰਾਸਤ 'ਚ ਭੇਜਿਆ ਸੀ।


Related News