ਸ਼ੇਰਪੁਰ ਮੱਛੀ ਮਾਰਕੀਟ ’ਚ ਫੈਕਟਰੀ ਮਾਲਕ ਤੇ ਵਰਕਰਾਂ ਵਿਚਾਲੇ ਚੱਲੇ ਇੱਟਾਂ-ਪੱਥਰ
Thursday, Nov 29, 2018 - 05:38 AM (IST)

ਲੁਧਿਆਣਾ, (ਰਾਮ/ਮੁਕੇਸ਼)— ਫੋਕਲ ਪੁਆਇੰਟ ਸ਼ੇਰਪੁਰ ਰੋਡ ’ਤੇ ਮੱਛੀ ਮਾਰਕੀਟ ਵਿਖੇ ਫੈਕਟਰੀ ਵਰਕਰਾਂ ਨੂੰ ਗੰਦਗੀ ਫੈਲਾਉਣ ਤੋਂ ਰੋਕਣ ਨੂੰ ਲੈ ਕੇ ਭੜਕੇ ਫੈਕਟਰੀ ਮਾਲਕ ਤੇ ਵਰਕਰਾਂ ਨੇ ਦੁਕਾਨਦਾਰਾਂ ਤੇ ਕੰਮ ਕਰ ਰਹੀ ਲੇਬਰ ਉਪਰ ਇੱਟਾਂ ਪੱਥਰ ਮਾਰਨਾਵਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਅੱਧਾ ਦਰਜਨ ਤੋਂ ਵੱਧ ਲੋਕ ਫੱਟੜ ਹੋ ਗਏ, ਜਿਨ੍ਹਾਂ ’ਚ ਦੁਕਾਨਦਾਰ ਵੀ ਸ਼ਾਮਲ ਹਨ। ਮਾਰਕੀਟ ਵਿਖੇ ਖਰੀਦਦਾਰੀ ਕਰ ਰਹੀਆਂ ਔਰਤਾਂ ਵਾਲ-ਵਾਲ ਬਚ ਗਈਆਂ। ਸੂਤਰਾਂ ਮੁਤਾਬਕ ਹਮਲਾਵਰਾਂ ਨੇ ਪੀ. ਸੀ. ਆਰ. ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ। ਪੀ. ਸੀ. ਆਰ. ਦੇ ਮੋਟਰਸਾਈਕਲ ਨੂੰ ਵੀ ਨੁਕਸਾਨ ਪਹੁੰਚਿਆ। ਪ੍ਰਧਾਨ ਰਾਮ ਪ੍ਰਸਾਦ ਜਾਇਸਵਾਲ ਚੰਦਨ, ਬੰਟੀ, ਰਾਜੂ, ਲੱਲਣ ਤੇ ਅਖਿਲੇਸ਼ ਸਿੰਘ ਨੇ ਕਿਹਾ ਕਿ ਮੱਛੀ ਮਾਰਕੀਟ ਵਿਖੇ ਇਕ ਪਾਸੇ ਫੈਕਟਰੀ ਵਰਕਰਾਂ ਵਲੋਂ ਪਿਸ਼ਾਬ ਕਰਨ ਨਾਲ ਜਿਥੇ ਗੰਦਗੀ ਫੈਲਾਈ ਜਾ ਰਹੀ ਸੀ, ਉਥੇ ਸਵੱਛ ਭਾਰਤ ਮੁਹਿੰਮ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਪਹਿਲਾਂ ਉਨ੍ਹਾਂ ਨੇ ਵਰਕਰਾਂ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸਮਝਾਇਆ ਵੀ ਪਰ ਵਰਕਰ ਨਹੀਂ ਸੁਧਰੇ। ਇਸ ਦੌਰਾਨ ਉਨ੍ਹਾਂ ਨੇ ਮਜਬੂਰ ਹੋ ਕੇ ਉਕਤ ਥਾਂ ’ਤੇ ਇੱਟਾਂ ਬੱਜਰੀ ਨਾਲ ਪਰਦਾ ਕਰਨਾ ਸ਼ੁਰੂ ਕੀਤਾ ਤਾਂ ਫੈਕਟਰੀ ਮਾਲਕ ਤੇ ਵਰਕਰਾਂ ਨੇ ਮਿਸਤਰੀ ਤੇ ਕੰਮ ਕਰ ਰਹੀ ਲੇਬਰ ’ਤੇ ਹਮਲਾ ਕਰ ਦਿੱਤਾ ਜੋ ਕਿ ਫੱਟੜ ਹੋ ਗਏ। ਮੌਕੇ ’ਤੇ ਪੁਲਸ ਪਹੁੰਚ ਗਈ। ਕਿਸੇ ਤਰ੍ਹਾਂ ਪੁਲਸ ਛੱਤ ’ਤੇ ਪਹੁੰਚੀ ਪਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਥਾਣਾ ਮੁਖੀ ਮੋਤੀ ਨਗਰ ਹਰਜਿੰਦਰ ਸਿੰਘ ਭੱਟੀ ਨੇ ਕਿਹਾ ਕਿ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਜਾਂਚ ਕੀਤੀ ਜਾ ਰਹੀ ਹੈ।