ਰਿਸ਼ਵਤ ਲੈਂਦੇ ਬਿਜਲੀ ਮੁਲਾਜ਼ਮਾਂ ਨੂੰ ਲੋਕਾਂ ਨੇ ਕੀਤਾ ਕਾਬੂ

Saturday, Nov 28, 2020 - 11:29 PM (IST)

ਰਿਸ਼ਵਤ ਲੈਂਦੇ ਬਿਜਲੀ ਮੁਲਾਜ਼ਮਾਂ ਨੂੰ ਲੋਕਾਂ ਨੇ ਕੀਤਾ ਕਾਬੂ

ਜਲਾਲਾਬਾਦ,(ਸੇਤੀਆ) : ਸ਼ਹਿਰ ਦੇ ਦਸ਼ਮੇਸ਼ ਨਗਰ 'ਚ ਬਿਜਲੀ ਮੁਲਾਜ਼ਮਾਂ ਦਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ 'ਚ ਪਹਿਲਾਂ ਤਾਂ ਮੁਲਾਜ਼ਮਾਂ ਨੇ ਮੀਟਰ ਖਰਾਬੀ ਹੋਣ ਦੀ ਗੱਲ ਕਹਿ ਕੇ ਮੀਟਰ ਉਤਾਰ ਲਿਆ ਸੀ। ਇਸ ਦੇ ਬਾਅਦ 'ਚ ਮੀਟਰ ਲਗਾਉਣ ਬਦਲੇ ਇਕ ਵਿਅਕਤੀ ਤੋਂ ਬਿਜਲੀ ਮੁਲਾਜ਼ਮਾਂ ਨੇ 26 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਲਈ ਅਤੇ ਉਕਤ ਵਿਅਕਤੀ ਨੇ ਹੀ ਮੁਹੱਲੇ ਵਾਸੀਆਂ ਦੀ ਮੱਦਦ ਨਾਲ ਉਕਤ ਮੁਲਾਜ਼ਮਾਂ ਨੂੰੰ ਗਲੀ 'ਚ ਬੰਨ ਲਿਆ। ਇਹ ਘਟਨਾ ਦੇਖ ਮੁਹੱਲੇ ਦੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ 'ਚ ਦੋ ਹੋਰ ਲੋਕਾਂ ਨੇ ਮੁਲਾਜ਼ਮਾਂ ਵਲੋਂ ਪੈਸੇ ਲਏ ਜਾਣ ਦੀ ਗੱਲ ਕਹੀ। ਫੜ੍ਹੇ ਗਏ ਮੁਲਾਜ਼ਮਾਂ ਦਾ ਨਾਂ ਅਮਰਜੀਤ ਤੇ ਪ੍ਰਦੀਪ ਸਿੰਘ ਦੱਸਿਆ ਜਾ ਰਿਹਾ ਹੈ। ਸ਼ਿਕਾਇਤਕਰਤਾ ਬਲਵਿੰਦਰ ਸਿੰਘ ਨੇ ਇਸ ਸਬੰਧੀ ਮੀਡੀਆ ਨੂੰ ਵੀ ਮੌਕੇ 'ਤੇ ਬੁਲਾਇਆ ਤੇ ਮੁਲਾਜ਼ਮਾਂ ਦੀ ਜੇਬ 'ਚੋਂ ਰਿਸ਼ਵਤ ਦੇ 26 ਹਜ਼ਾਰ ਰੁਪਏ ਵੀ ਬਰਾਮਦ ਕਰਵਾਏ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ।  


author

Deepak Kumar

Content Editor

Related News