ਪੈਰਾ ਮਿਲਟਰੀ ਫੋਰਸ ਦੀ ਨਿਯੁਕਤੀ ਨਾ ਕਰਨ ’ਤੇ ਚੋਣਾਂ ਦਾ ਕਰਾਂਗੇ ਬਾਈਕਾਟ : ਅਧਿਆਪਕ ਯੂਨੀਅਨ
Saturday, Sep 22, 2018 - 03:08 AM (IST)

ਕੋਟਕਪੂਰਾ, (ਨਰਿੰਦਰ)- ਅਧਿਆਪਕ ਯੂਨੀਅਨ ਦੀ ਮੀਟਿੰਗ ਸਥਾਨਕ ਮਿਊਂਸੀਪਲ ਪਾਰਕ ਵਿਖੇ ਹੋਈ। ਇਸ ਮੌਕੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਧਿਆਪਕ ਵਰਗ ਨੂੰ ਆਈਆਂ ਪ੍ਰੇਸ਼ਾਨੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਅਧਿਆਪਕ ਵਰਗ ਵੱਲੋਂ ਫੈਸਲਾ ਲਿਆ ਗਿਆ ਕਿ ਪੰਚਾਇਤੀ ਚੋਣਾਂ ਦੀ ਗਿਣਤੀ ਉਸੇ ਦਿਨ ਬੂਥ ਲੈਵਲ ’ਤੇ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ਲਈ ਪੈਰਾ ਮਿਲਟਰੀ ਫੋਰਸ ਦੀ ਨਿਯੁਕਤੀ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਸਮੇਂ ਕੁਲਵਿੰਦਰ ਸਿੰਘ ਮੌਡ਼, ਮੁਖਤਿਆਰ ਸਿੰਘ, ਗੁਰਦਿਆਲ ਸਿੰਘ ਭੱਟੀ, ਗੁਰਿੰਦਰ ਸਿੰਘ, ਜਸਜੀਤ ਸਿੰਘ, ਯੋਗੇਸ਼ ਰਾਜਪੂਤ, ਨਰਿੰਦਰ ਡੋਡ, ਜਗਦੇਵ ਸਿੰਘ, ਸਤਨਾਮ ਸਿੰਘ, ਪਰਵਿੰਦਰ ਸਿੰਘ, ਹਰਪਿੰਦਰ ਸਿੰਘ, ਵਿਜੈ ਕੁਮਾਰ, ਮੰਗਤ ਰਾਮ, ਪ੍ਰੇਮ ਚਾਵਲਾ, ਪ੍ਰੇਮ ਕੁਮਾਰ, ਪ੍ਰੀਤ ਭਗਵਾਨ, ਨਾਨਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।