BMW ਕਾਰ ਚਾਲਕ ਨੇ ਕਤੂਰੇ ਨੂੰ ਕੁਚਲਿਆ, ਲੀਗਲ ਰਾਏ ਲੈ ਕੇ 10 ਮਹੀਨਿਆਂ ਬਾਅਦ ਕੀਤਾ ਕੇਸ ਦਰਜ

06/10/2023 3:42:48 PM

ਚੰਡੀਗੜ੍ਹ (ਸੰਦੀਪ) : ਔਰਤ ਦੀ ਸ਼ਿਕਾਇਤ ’ਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਹਾਦਸੇ ਦੇ 10 ਮਹੀਨਿਆਂ ਬਾਅਦ ਕੇਸ ਦਰਜ ਕਰ ਲਿਆ ਹੈ। ਮਾਮਲੇ ਵਿਚ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਚੰਡੀਗੜ੍ਹ ਨੰਬਰ ਦੀ ਬੀ. ਐੱਮ. ਡਬਲਿਊ. ਕਾਰ ਚਾਲਕ ਸਮੀਰਾ ਨਾਇਕ (39) ਖ਼ਿਲਾਫ਼ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਔਰਤ ਨੇ ਦੋਸ਼ ਲਾਇਆ ਕਿ ਬੀ. ਐੱਮ. ਡਬਲਿਊ. ਕਾਰ ਸਵਾਰ ਚਾਲਕ ਨੇ ਕਤੂਰੇ ’ਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਔਰਤ ਅਨੁਸਾਰ ਮੁਲਜ਼ਮ ਨੇ ਵਾਰਦਾਤ ਨੂੰ 30 ਜੁਲਾਈ 2022 ਦੀ ਦੇਰ ਰਾਤ ਇੰਡਸਟਰੀਅਲ ਏਰੀਆ ਫੇਸ-1 ਵਿਚ ਅੰਜ਼ਾਮ ਦਿੱਤਾ ਸੀ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਕਾਰ ਚਾਲਕ ਸਮੀਰਾ ਨਾਇਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਭਾਰਤੀ ਮੂਲ ਦੇ ਕਾਰੋਬਾਰੀ ਕੰਵਲਜੀਤ ਨੇ PM ਮੋਦੀ ਨੂੰ ਰੋਜ਼ਗਾਰ ਅਤੇ ਸਿਹਤ ਬਾਰੇ ਕਰਵਾਇਆ ਜਾਣੂ    

ਪਹਿਲਾਂ ਨਿਕਲ ਗਿਆ, ਫੇਰ ਬੈਕ ਕਰ ਕੇ ਕੁਚਲਿਆ
ਦੋਸ਼ ਅਨੁਸਾਰ ਬੀ. ਐੱਮ. ਡਬਲਿਊ ਕਾਰ ਸਵਾਰ ਚਾਲਕ ਪਹਿਲਾਂ ਕਤੂਰੇ ਦੇ ਨੇੜਿਓਂ ਨਿਕਲ ਗਿਆ। ਇਸ ਤੋਂ ਬਾਅਦ ਮੁਲਜ਼ਮ ਬੀ. ਐੱਮ. ਡਬਲਿਊ. ਕਾਰ ਨੂੰ ਬੈਕ ਕਰਦੇ ਹੋਏ ਪਿੱਛੇ ਆਇਆ ਅਤੇ ਕੁਚਲ ਦਿੱਤਾ। ਸ਼ਿਕਾਇਤਕਰਤਾ ਮੁਤਾਬਕ 30 ਜੁਲਾਈ 2022 ਦੀ ਰਾਤ ਹੋਈ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਹਾਲਾਂਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਕਾਰ ਦੀ ਨੰਬਰ ਪਲੇਟ ਸਾਫ਼ ਨਜ਼ਰ ਨਹੀਂ ਆ ਰਹੀ। ਸ਼ਿਕਾਇਤਕਰਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੰਦੇ ਹੋਏ ਮੁੱਖ ਸੜਕ ’ਤੇ ਲੱਗੇ ਸੀ. ਸੀ. ਟੀ. ਵੀ . ਕੈਮਰੇ ਦੀ ਫੁਟੇਜ ਦੀ ਜਾਂਚ ਅਤੇ ਮੁਲਜ਼ਮ ਬੀ. ਐੱਮ. ਡਬਲਿਊ. ਕਾਰ ਚਾਲਕ ਖ਼ਿਲਾਫ਼ ਐਨੀਮਲ ਕਰੂਐਲਿਟੀ ਐਕਟ ਅਧੀਨ ਕੇਸ ਦਰਜ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਪੁਲਸ ਬੈਰੀਕੇਡ ਕਰ ਰਹੇ ਪੰਜਾਬੀ ਮਾਂ ਬੋਲੀ ਦਾ ਅਪਮਾਨ, ਥਾਣਾ ਰੰਗੜ ਨੰਗਲ ਦੀ ਬਜਾਏ ‘ਥਾਨਾ’ ਲਿਖ ਕੀਤੀ ਖਾਨਾਪੂਰਤੀ

 ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News