ਮਾਮਲਾ ਭਾਜਪਾ ਆਗੂਆਂ ਨਾਲ ਹੋਈ ਤਕਰਾਰ ਦਾ, ਪੁਲਸ ਨੇ ਅਣਪਛਾਤਿਆਂ ਖ਼ਿਲਾਫ ਕੀਤਾ ਮਾਮਲਾ ਦਰਜ
Sunday, Dec 27, 2020 - 11:50 AM (IST)
ਬਠਿੰਡਾ (ਕੁਨਾਲ ਬਾਂਸਲ): ਬੀਤੀ 25 ਤਾਰੀਖ ਨੂੰ ਬੀ.ਜੇ.ਪੀ. ਵਲੋਂ ਬਠਿੰਡਾ ਅਮਰੀਕ ਸਿੰਘ ਰੋਡ ’ਤੇ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਭੰਗ ਕਰਦੇ ਹੋਏ ਤੋੜ-ਫੋੜ ਕੀਤੀ ਗਈ। ਜਿਸ ਦੇ ਬਾਅਦ ਬਠਿੰਡਾ ਪੁਲਸ ਨੇ ਐਕਸ਼ਨ ਲੈਂਦੇ ਹੋਏ 30 ਤੋਂ 40 ਅਣਜਾਣ ਵਿਅਕਤੀਆਂ ਦੇ ਖ਼ਿਲਾਫ ਧਾਰਾ 323, 427 269 ਦੇ ਨਾਲ ਅਤੇ ਕੁੱਝ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ਾਮਲ ਜਲਾਲਾਬਾਦ ਦੇ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ
ਜ਼ਿਕਰਯੋਗ ਹੈ ਕਿ 25 ਤਾਰੀਖ ਨੂੰ ਕਿਸਾਨਾਂ ਵਲੋੋਂ ਭਾਜਪਾ ਦਾ ਵਿਰੋਧ ਕੀਤਾ ਗਿਆ ਸੀ। ਪੁਲਸ ਵਲੋਂ ਬੈਰੀਗੇਟਿੰਗ ਕਰਦੇ ਹੋਏ ਕਿਸਾਨਾਂ ਨੂੰ ਰੋਕਿਆ ਗਿਆ ਪਰ ਬੈਰੀਕੇਡ ਨੂੰ ਤੋੜਦੇ ਹੋਏ ਕਿਸਾਨ ਅੱਗੇ ਵੱਧ ਗਏ ਅਤੇ ਬੀ.ਜੇ.ਪੀ. ਦਾ ਪ੍ਰੋਗਰਾਮ ਭੰਗ ਕਰ ਦਿੱਤਾ। ਇਸ ਦੌਰਾਨ ਬੀ.ਜੇ.ਪੀ. ਦੇ ਪ੍ਰੋਗਰਾਮ ’ਚ ਰੱਖੀਆਂ ਕੁਰਸੀਆਂ ਦੀ ਵੀ ਤੋੜਫੋੜ ਕੀਤੀ ਗਈ ਅਤੇ ਟੈਂਟ ਵੀ ਉਖਾੜ ਕੇ ਸੁੱਟੇ ਗਏ। ਨਾਲ ਹੀ ਬੀ.ਜੇ.ਪੀ. ਦੇ ਕਾਰਜਕਰਤਾ ਨੂੰ ਵੀ ਸੱਟਾਂ ਲੱਗੀਆਂ ਸਨ। ਬੀ.ਜੇ.ਪੀ. ਪੰਜਾਬ ਪੰਜਾਬ ਅਸ਼ਵਨੀ ਸ਼ਰਮਾ ਨੇ ਕੱਲ੍ਹ ਬਠਿੰਡਾ ਪਹੁੰਚ ਕੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ, ਜਿਸ ਦੇ ਬਾਅਦ ਪੁਲਸ ਨੇ ਹਰਕਤ ’ਚ ਆ ਕੇ 30 ਤੋਂ 40 ਅਣਜਾਣ ਵਿਅਕਤੀ ’ਤੇ ਮਾਮਲੇ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਇੱਕ ਢੰਗ ਇਹ ਵੀ, ਪੇਂਟਿੰਗਾਂ ਰਾਹੀਂ ਬਿਆਨੀ ਲੋਕ ਆਵਾਜ਼