ਫੜੇ ਗਏ ਬਿਕਰਮਜੀਤ ਬਾਰੇ ਪੂਰਾ ਸੱਚ ਦੱਸਣ ਮੁੱਖ ਮੰਤਰੀ : ਚੰਦੂਮਾਜਰਾ

Friday, Nov 23, 2018 - 12:32 AM (IST)

ਫੜੇ ਗਏ ਬਿਕਰਮਜੀਤ ਬਾਰੇ ਪੂਰਾ ਸੱਚ ਦੱਸਣ ਮੁੱਖ ਮੰਤਰੀ : ਚੰਦੂਮਾਜਰਾ

ਚੰਡੀਗੜ੍ਹ,(ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਧਾਰੀਵਾਲ ਵਾਸੀ ਬਿਕਰਮਜੀਤ ਸਿੰਘ ਦੀ ਗ੍ਰਨੇਡ ਧਮਾਕੇ 'ਚ ਸ਼ਮੂਲੀਅਤ ਬਾਰੇ ਪੂਰਾ ਸੱਚ ਸੂਬੇ ਦੇ ਲੋਕਾਂ ਸਾਹਮਣੇ ਰੱਖਣ। ਜਿਸ ਦੌਰਾਨ ਉਸ ਦੇ ਪਿੰਡ ਵਾਸੀਆਂ ਦੇ ਅਜਿਹੇ ਸ਼ੰਕੇ ਦੂਰ ਹੋ ਜਾਣ ਕਿ ਉਸ ਨੂੰ ਇਸ ਕੇਸ 'ਚ ਝੂਠਾ ਫਸਾਇਆ ਗਿਆ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਪਹਿਲਾਂ ਵੀ ਨਿਰਦੋਸ਼ਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਸੀ, ਜਿਸ ਨੇ ਸੂਬੇ ਨੂੰ 2 ਦਹਾਕਿਆਂ ਲਈ ਕਾਲੇ ਦੌਰ 'ਚ ਸੁੱਟ ਦਿੱਤਾ ਸੀ। ਅੰਮ੍ਰਿਤਸਰ ਗ੍ਰਨੇਡ ਧਮਾਕੇ ਦੇ ਕੇਸ ਨੂੰ ਹੱਲ ਕਰਨ ਸਬੰਧੀ ਸਰਕਾਰ ਦੇ ਇਰਾਦਿਆਂ ਪ੍ਰਤੀ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿਉਂਕਿ ਬਿਕਰਮਜੀਤ ਸਿੰਘ ਦੇ ਪਿੰਡ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਦੇ ਦਾਅਵਿਆਂ ਕਾਰਨ ਸਵਾਲ ਉੱਠ ਰਹੇ ਹਨ। ਧਾਰੀਵਾਲ ਦੇ ਲੋਕ ਇਸ ਗੱਲ ਉਤੇ ਜ਼ੋਰ ਦੇ ਰਹੇ ਹਨ ਕਿ ਧਮਾਕੇ ਦੇ ਸਮੇਂ ਬਿਕਰਮਜੀਤ ਆਪਣੇ ਖੇਤ ਵਾਹ ਰਿਹਾ ਸੀ। ਇਸ ਨਾਲ ਇਸ ਸਮੁੱਚੀ ਜਾਂਚ ਉਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਇਸ ਲਈ ਹੁਣ ਪੰਜਾਬ ਪੁਲਸ ਦਾ ਫਰਜ਼ ਹੈ ਕਿ ਉਹ ਪਿੰਡ ਵਾਸੀਆਂ ਨੂੰ ਠੋਸ ਸਬੂਤ ਦੇਵੇ ਕਿ ਬਿਕਰਮਜੀਤ ਇਸ ਧਮਾਕੇ 'ਚ ਸ਼ਾਮਲ ਸੀ।


Related News